ਰਾਮਪੁਰਾ ਫੂਲ, 10 ਅਪ੍ਰੈਲ (ਕੁਲਜੀਤ ਸਿੰਘ ਢੀਂਗਰਾ, ਮਨਪ੍ਰੀਤ ਗਿੱਲ)- ਅੱਜ ਹਲਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰ ਰਾਮਪੁਰਾ ਦਾ ਧੰਨਵਾਦੀ ਦੌਰਾ ਕੀਤਾ। ਸਥਾਨਕ ਸ਼ਹਿਰ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਮੈਨੂੰ ਤੁਸੀਂ ਚੋਣਾਂ ਵਿਚ ਭਾਰੀ ਬਹੁਮਤ ਨਾਲ ਜਿਤਾ ਕੇ ਇੱਕ ਵਾਰ ਫਿਰ ਤੁਸੀਂ ਮੇਰੇ ’ਤੇ ਭਰੋਸਾ ਕੀਤਾ ਹੈ। ਇਸ ਦਾ ਕਰਜ ਮੈਂ ਸਮਾਂ ਆਉਣ ’ਤੇ ਉਤਾਰਾਂਗਾ। ਹੁਣ ਰਾਮਪੁਰਾ ਫੂਲ ਹਲਕੇ ਦੇ ਵਾਸੀ ਅਰਾਮ ਨਾਲ ਸੌਂ ਜਾਣ ਜਾਗਣ ਦੀ ਡਿਊਟੀ ਹੁਣ ਮੇਰੀ ਹੈ। ਉਨ੍ਹਾਂ ਅੱਗੇ ਕਿ ਹਾ ਕਿ ਸਰਕਾਰ ਬਣੀ ਨੂੰ ਹਾਲੇ ਕੁੱਝ ਦਿਨ ਹੀ ਹੋਏ ਹਨ ਪਰ ਕੈਪਟਨ ਅਮਰਿੰਦਰ ਸਿੰਘ ਨਸ਼ਿਆਂ ਖਿਲਾਫ਼ ਗੁੱਟਕਾ ਸਾਹਿਬ ’ਤੇ ਹੱਥ ਰੱਖ ਕੇ ਖਾਂਧੀ ਸਹੁੰ ਮੁਤਾਬਕ ਪੰਜਾਬ ਵਿਚੋਂ ਕਾਫੀ ਨਸ਼ੇ ਦੇ ਤਸ਼ਕਰਾ ਨੂੰ ਕਾਬੂ ਕਰ ਲਿਆ ਹੈ ਜੋ ਹਾਲੇ ਵੀ ਪੰਜਾਬ ਦੀ ਜਵਾਨੀ ਨੂੰ ਰੋਲਣ ਵਿਚ ਲੱਗੇ ਹਨ। ਅੱਜ ਕਾਂਗੜ ਦਾ ਧੰਨਵਾਦੀ ਦੌਰਾ ਪਿੰਡ ਦਿਆਲਪੁਰਾ ਤੋਂ ਸ਼ੁਰੂ ਹੋ ਕੇ ਜਲਾਲ, ਗੁੰਮਟੀ, ਸੇਲਬਰਾਹ, ਕੌਲੋਕੇ, ਬੁਰਜ ਗਿੱਲ, ਸਿਧਾਣਾ, ਮਹਿਰਾਜ ਅਤੇ ਰਾਮਪੁਰਾ ਫੂਲ ਆ ਕੇ ਸਮਾਪਤ ਹੋਇਆ।
ਗੁਰਪ੍ਰੀਤ ਕਾਂਗੜ ਨੇ ਕੀਤਾ ਹਲਕੇ ’ਚ ਧੰਨਵਾਦੀ ਦੌਰਾ



