Skip to content
Independent perspectives. Global stories.
BREAKING

ਪੰਜਾਬ ਸਰਕਾਰ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਦੇ ਮੀਟ ਵਿਕਰੇਤਾ

Share this story

image ਸਰਦੂਲਗੜ੍ਹ, 9 ਅਪ੍ਰੈਲ (ਵਿਪਨ ਗੋਇਲ)- ਸਰਦੂਲਗੜ੍ਹ ਵਿੱਚ ਆਂਡੇ ਅਤੇ ਮੀਟ ਆਲੀਆਂ ਦੁਕਾਨਾਂ ਦੇ ਮਾਲਕਾਂ ਨੇ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਮਾਨਸਾ ਦੇ ਹੁਕਮਾਂ ਦੀਆਂ ਸਰੇਆਮ ਧੱਜੀਆਂ ਉਡਾਈਆਂ। ਪੰਜਾਬ ਸਰਕਾਰ ਵੱਲੋ ਜੈਨ ਧਰਮ ਦੇ 24ਵੇਂ ਤੀਰਥੰਕਰ ਭਗਵਾਨ ਮਹਾਵੀਰ ਸਵਾਮੀ ਦੇ ਜਨਮ ਦਿਹਾੜੇ ਨੂੰ ਮੁੱਖ ਰਖਦੇ ਹੋਏ ਪੰਜਾਬ ਵਿੱਚ ਬੁੱਚੜਖਾਨੇ,ਮੀਟ,ਮੱਛੀ ਅਤੇ ਆਡਿਆਂ ਦੇ ਕਾਰੋਵਾਰ ਪੂਰਨ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਸਨ। ਪਰੰਤੂ ਸਰਦੂਲਗੜ੍ਹ ਸ਼ਹਿਰ ਵਿੱਚ ਮੀਟ ਅਤੇ ਆਡਿਆਂ ਦੀਆਂ ਦੁਕਾਨਾਂ ਸ਼ਰੇਆਂਮ ਖੁਲੀਆਂ ਰਹੀਆ ਅਤੇ ਦੁਕਾਨਦਾਰ ਸ਼ਰੇਆਮ ਮੀਟ ਬੇਚਦੇ ਰਹੇ। ਮੀਟ ਵ੍ਰਿਕੇਤਾ ਨੇ ਨਿਯਮਾਂ ਦੀਆ ਧੱਜੀਆਂ ਤਾਂ ਉਡਾਈਆਂ ਹੀ ਉਡਾਈਆਂ ਇਸ ਤੋ ਇਲਾਵਾ ਸਰਦੂਲਗੜ੍ਹ ਦੇ ਭਗਵਾਨ ਮਹਾਵੀਰ ਚੋਕ ਵਿੱਚ ਵੀ ਮੀਟ ਦੀਆਂ ਦੁਕਾਨਾਂ ਸ਼ਰੇਆਮ ਖੁਲੀਆਂ ਰਹੀਆ। ਜਿਸ ਕਾਰਨ ਜੈਨ ਸਮਾਜ ਸਰਦੂਲ਼ਗੜ੍ਹ ਵਿੱਚ ਰੋਸ਼ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸੰਬੰਧ ਵਿੱਚ ਜੈਨ ਸਮਾਜ ਦੇ ਪ੍ਰਧਾਨ ਧਰਮਿੰਦਰ ਜੈਨ ਮੁੰਨਾ,ਸੈਕਟਰੀ ਵਿਨੋਦ ਜੈਨ,ਉਪ ਪ੍ਰਧਾਨ ਦੀਪ ਚੰਦ ਗੋਠੀ ਅਤੇ ਕੈਸ਼ੀਅਰ ਸੰਜੀਵ ਗੋਠੀ ਨੇ ਕਿਹਾ ਕਿ ਜਿਥੇ ਹੀ ਪੰਜਾਬ ਸਰਕਾਰ ਵੱਲੋ ਮੀਟ ਤੇ ਪੂਰਨ ਪਾਬੰਦੀ ਲਗਾਈ ਗਈ ਸੀ ਉਥੇ ਹੀ ਸਬ ਡਵੀਜਨ ਸਰਦੂਲਗੜ੍ਹ ਦੇ ਪ੍ਰਸ਼ਾਸਨ ਦੀ ਅਣਗੇਲੀ ਕਾਰਨ ਸ਼ਹਿਰ ਦੇ ਭਗਵਾਨ ਮਹਾਵੀਰ ਚੋਕ ਵਿੱਚ ਹੀ ਮੀਟ ਸ਼ਰੇਆਮ ਵਿੱਕਦਾ ਰਿਹਾ ਜੋ ਕਿ ਜੈਨ ਸਮਾਜ ਦੀਆ ਭਾਵਨਾਵਾਂ ਨੂੰ ਠੇਸ ਪਹੁੰਚਾਦਾਂ ਹੈ। ਉਨਾਂ ਨੇ ਡਿਪਟੀ ਕਮਿਸ਼ਨਰ ਮਾਨਸਾ ਧਰਮਪਾਲ ਗੁਪਤਾ ਤੋਂ ਮੰਗ ਕੀਤੀ ਹੈ ਕਿ ਭਗਵਾਨ ਮਹਾਵੀਰ ਚੋਕਂ ਵਿੱਚੋ ਮੀਟ ਦੀਆ ਦੁਕਾਨਾਂ ਪੱਕੇ ਤੋਰ ਤੇ ਹੀ ਹਟਵਾਈਆ ਜਾਣ। ਜਦ ਇਸ ਸੰਬੰਧ ਵਿੱਚ ਡੀ.ਐਸ਼.ਪੀ. ਸਰਦੂਲ਼ਗੜ੍ਹ ਨਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਮੈ ਇਸ ਸੰਬੰਧ ਵਿੱਚ ਥਾਨਾ ਮੁੱਖੀ ਨਾਲ ਗੱਲਬਾਤ ਕਰਾਗਾਂ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

WRITTEN BY