ਸਮਰਾਲਾ, 8 ਅਪ੍ਰੈਲ (ਕਮਲਜੀਤ)- ਪੁਲਿਸ ਜ਼ਿਲ੍ਹਾ ਖੰਨਾ ਦੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲੁੱਟ ਖੋਹ ਕਰਨ ਵਾਲਿਆ ਵਿਰੁੱਧ ਵਿੱਢੀ ਗਈ ੍ਰਮੁਹਿੰਮ ਦੇ ਤਹਿਤ ਥਾਣਾ ਸਮਰਾਲਾ ਦਾ ਡੀ.ਐਸ.ਪੀ. ਗੁਰਿੰਦਰਪਾਲ ਸਿੰਘ ਦੀ ਯੋਗ ਅਗਵਾਈ ਹੇਠ ਥਾਣਾ ਸਮਰਾਲਾ ਦੇ ਐਸ.ਐਚ.ਓ. ਮਨਜੀਤ ਸਿੰਘ ਦੀਆਂ ਹਦਾਇਤਾਂ ਤੇ ਥਾਣੇਦਾਰ ਜਗਦੀਪ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਸਮਰਾਲਾ ਚੌਂਕ ਵਿਖੇ ਗਸ਼ਤ ਕਰ ਰਹੇ ਸਨ ਤਾਂ ਕਿਸੇ ਖਾਸ ਮੁਖਬਰ ਨੇ ਪੁਲਿਸ ਪਾਰਟੀ ਨੂੰ ਇਤਲਾਹ ਦਿੱਤੀ ਕਿ ਇੱਕ ਟੈਂਪੂ ਨੰਬਰ ਪੀ.ਬੀ.65 ਵੀ. 8117 ਜਿਹੜਾ ਕਿ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਚੋਰੀ ਕਰਕੇ ਵਾਇਆ ਖੰਨਾ-ਸਮਰਾਲਾ ਵੱਲ ਨੂੰ ਵੇਚਣ ਲਈ ਆ ਰਹੇ ਹਨ ਜੇਕਰ ਤੁਰੰਤ ਨਾਕਾਬੰਦੀ ਕੀਤੀ ਜਾਵੇ ਤਾਂ ਦੋਸ਼ੀ ਕਾਬੂ ਆ ਸਕਦੇ ਹਨ। ਜਿਸ ਤੇ ਥਾਣੇਦਾਰ ਜਗਦੀਪ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਤੁਰੰਤ ਕਾਰਵਾਈ ਕਰਦਿਆਂ ਮੇਨ ਚੌਂਕ ਸਮਰਾਲਾ ਇੱਕ ਟੈਂਪੂ ਨੂੰ ਸ਼ੱਕ ਦੇ ਆਧਾਰ ਤੇ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਆਪਣਾ ਟੈਂਪੂ ਰੋਕਣ ਦੀ ਬਿਜਾਏ ਭਜਾ ਲਿਆ। ਜਿਸ ਤੇ ਪੁਲਿਸ ਪਾਰਟੀ ਨੇ ਟੈਂਪੂ ਨੂੰ ਸਮੇਤ ਚਾਲਕ ਕਾਬੂ ਕਰ ਲਿਆ ਅਤੇ ਜਦੋਂ ਉਹਨਾਂ ਪਾਸੋਂ ਪੁੱਛਗਿਛ ਕੀਤੀ ਗਈ ਤਾਂ ਉਹ ਤਸੱਲੀਬਖ਼ਸ ਜਵਾਬ ਨਾ ਦੇ ਸਕਿਆ। ਜਾਂਚ ਕਰਨ ਉਪਰੰਤ ਇਹ ਟੈਂਪੂ ਚੋਰੀ ਦਾ ਪਾਇਆ ਗਿਆ। ਪੁਲਿਸ ਨੇ ਕਥਿਤ ਦੋਸ਼ੀ ਦਿਲਬਾਗ ਸਿੰਘ ਵਾਸੀ ਤਲਾਣੀਆਂ, ਗੋਲੂ ਸਿੰਘ ਵਾਸੀ ਪੁਰਾਣੀ ਸਰਹਿੰਦ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ, ਜਦਕਿ ਇਹਨਾਂ ਦਾ ਤੀਸਰਾ ਸਾਥੀ ਹਨੇਰੇ ਦਾ ਫਾਇਦਾ ਉਠਾ ਕੇ ਫਰਾਰ ਹੋਣ ਵਿਚ ਸਫਲ ਹੋ ਗਿਆ। ਪੁਲਿਸ ਨੇ ਇਹਨਾਂ ਵਿਰੁੱਧ ਕੇਸ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਮਰਾਲਾ ਪੁਲਿਸ ਵੱਲੋਂ ਚੋਰੀ ਦਾ ਟੈਂਪੂ ਵੇਚਣ ਜਾਂਦੇ 2 ਕਾਬੂ



