ਬਰੇਟਾ 8, ਅਪ੍ਰੈਲ (ਖਾਲਸਾ ਕਾਹਨਗੜ੍ਹ, ਸੁਖਜਿੰਦਰ ਸੰਘਰੇੜੀ)-ਪੰਜਾਬ ਸਕੂਲ ਸਿਖਿਆ ਬੋਰਡ ਵੱਲੋਂ ੳਚੇਰੀ ਸਿਖਿਆ ਪ੍ਰਾਪਤ ਅਧਿਆਪਕ,ਕੰਪਿਊਟਰ ਸਿਸਟਮ ਅਤੇ ਸਿਖਿਆ ਦੇ ਮਿਆਰ ਵਿੱਚ ਤਬਦੀਲੀ ਲਿਆਉਣ ਦੀਆਂ ਗੱਲਾਂ ਤਾਂ ਕੀਤੀਆ ਜਾ ਰਹੀਆ ਹਨ,ਪਰ ਅੱਜ ਤੱਕ ਇਸਤੇ ਅਮਲ ਨਹੀ ਹੋ ਰਹਿਆ।ਜਦਕਿ ਸਕੂਲਾ ਵਿੱਚ ਦਾਖਲਿਆ ਦਾ ਦੌਰ ਚੱਲ ਰਿਹਾ ਹੈ।ਇਸ ਢਿੱਲੇ ਸਿਸਟਮ ਕਾਰਨ ਮਾਪੇ ਆਪਣੇ ਬੱਚਿਆ ਨੂੰ ਪ੍ਰਾਈਵੇਟ ਸਕੂਲਾ ਵਿੱਚ ਦਾਖਲੇ ਕਰਾਉਣ ਲਈ ਮਜਬੂਰ ਹਨ।ਕਿਉਂਕਿ ਸਰਕਾਰੀ ਸਕੂਲਾ ਵਿੱਚ ਨਵੇਂ ਸਿਲੇਬਸ ਦੀਆਂ ਕਿਤਾਬਾਂ ਵੀ ਨਹੀ ਪਹੁੰਚੀਆਂ,ਜਦਕਿ ਵਿਦਿਆਰਥੀ ਪੁਰਾਣੇ ਸਿਲੇਬਸ ਦੀਆਂ ਕਿਤਾਬਾਂ ਨਾਲ ਡੰਗ ਟਪਾ ਰਹੇ ਹਨ। ਜਿਸ ਕਰਕੇ ਪ੍ਰਾਈਵੇਟ ਸਕੂਲਾ ਵਿੱਚ ਦਾਖਲੇ ਫੀਸਾਂ ਵੱਧ ਹੋਣ ਦੇ ਬਾਵਜੂਦ ਵੀ ਮਾਪਿਆਂ ਨੂੰ ਬੇਵਸ ਹੋ ਕੇ ਇਹਨਾਂ ਲੁੱਟਾ ਦਾ ਸਿਕਾਰ ਹੋਣਾ ਪੈ ਰਿਹਾ ਹੈ।ਇਥੋਂ ਤੱਕ ਕੇ ਸਕੂਲਾਂ ਵਿੱਚ ਲੋਗੋ ਵਾਲੀਆ ਲੱਗੀਆ ਵਰਦੀਆਂ ਦੇ ਕਮਿਸ਼ਨ ਕਰਕੇ ਵਿਦਿਆਰਥੀਆਂ ਦੇ ਮਾਪਿਆਂ ਦੀ ਅੰਨੀ ਲੁੱਟ ਕੀਤੀ ਜਾ ਰਹੀ ਹੈ।ਜਿਸ ਕਰਕੇ ਵੱਖ-ਵੱਖਆ ਵਿੱਚ ਵਿਦਿਆਰਕਥੀਆ ਅਤੇ ਮਾਪਿਆ ਵੱਲੋਂ ਵੱਡੇ ਪੱਧਰ ਤੇ ਹੋ ਰਹੀ ਅੰਨੀ ਲੁੱਟ ਦੇ ਖਿਲਾਫ ਰੈਲੀਆਂ ਅਤੇ ਮੁਜਾਹਰੇ ਕੀਤੇ ਜਾ ਰਹੇ ਹਨ।ਪਰ ਸਰਕਾਰ ਇਸ ਹੁੰਦੀ ਲੁੱਟ ਨੂੰ ਦੇਖ ਕੇ ਵੀ ਕੋਈ ਹਰਕਤ ਵਿੱਚ ਨਹੀ ਆ ਰਹੀ।ਜਦੋ ਕਿ ਸਰਕਾਰ ਦਾ ਆਪਣਾ ਨੈਤਿਕ ਫਰਜ ਬਣਦਾ ਹੈ ਕਿ ਸਿਖਿਆ ਦੇ ਖੇਤਰ ਵਿੱਚ ਸਰੇਆਮ ਹੋ ਰੀ ਅੰਨੀ ਲੁੱਟ ਨੂੰ ਤੁਰੰਤ ਬੰਦ ਕਰਵਾ ਕੇ ਇੰਨਾਂ ਨਿੱਜੀ ਸੰਸਥਾਵਾਂ ਦੀ ਇੰਨਕੁਆਰੀ ਲਗਵਾ ਕੇ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇ,ਤਾਂ ਜੋ ਆਮ ਲੋਕਾ ਨੂੰ ਅਆ ਰਹੀ ਇਸ ਮੁਸਕਿਲ ਤੋਂ ਰਾਹਤ ਮਿਲ ਸਕੇ।



