Skip to content
Independent perspectives. Global stories.
BREAKING

ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਪੁਲਿਸ ਵੱਲੋਂ ਮੈਡੀਕਲ ਸਟੋਰਾਂ ਤੇ ਛਾਪੇਮਾਰੀ

Share this story

image ਮੌੜ ਮੰਡੀ, 7 ਅਪ੍ਰੈਲ (ਹਰਦੀਪ ਸਿੰਘ ਧਾਲੀਵਾਲ) – ਨਸ਼ੇ ਦੀ ਵਗ ਰਹੇ ਦਰਿਆਵਾਂ ਨੂੰ ਠੱਲ੍ਹ ਪਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਵਲੋਂ ਵਿੱਢੀ ਗਈ ਮੁਹਿੰਮ ਦੇ ਚਲਦੇ ਬੀਤੇ ਦਿਨ ਥਾਣਾ ਮੌੜ ਦੀ ਪੁਲਿਸ ਨੇ ਡਰੱਗ ਇੰਸਪੈਕਟਰ ਸ਼੍ਰੀ ਸ਼ਿਸ਼ਨ ਮਿੱਤਲ ਅਤੇ ਐਸ.ਐਚ.ਓ ਸ. ਰਸ਼ਪਾਲ ਸਿੰਘ ਦੀ ਅਗਵਾਈ ਵਿਚ ਬੱਸ ਸਟੈਂਡ ਮੌੜ ਤੇ ਸਥਿਤ ਮੈਡੀਕਲ ਸਟੋਰਾਂ ਤੇ ਛਾਪੇਮਾਰੀ ਕੀਤੀ ਅਤੇ ਗਲਤ ਵਰਤੋਂ ਲਈ ਰੱਖੀਆਂ ਦਵਾਈਆਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ  ਹੈ। ਇਸ ਸਬੰਧੀ ਡਰੱਗ ਇੰਸਪੈਕਟਰ ਸ਼੍ਰੀ ਸ਼ਿਸ਼ਨ ਮਿੱਤਲ ਨੇ ਦੱਸਿਆ ਬੱਸ ਸਟੈਂਡ ਤੇ ਸਥਿਤ ਚਾਰ ਦੁਕਾਨਾਂ ’ਚੋਂ ਦੋ ਦੁਕਾਨਾਂ ਤੇ ਕੀਤੀ ਗਈ ਛਾਪੇਮਾਰੀ ਦੌਰਾਨ ਇਕ ਦੁਕਾਨ ਤੋਂ 1500 ਦੇ ਕਰੀਬ ਅਤੇ ਇਕ ਦੁਕਾਨ ਤੋਂ 60 ਦੇ ਕਰੀਬ ਗਲਤ ਵਰਤੋਂ ਲਈ ਰੱਖੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ ਜਿਸ ਦੇ ਅਧਾਰ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਬੱਸ ਸਟੈਂਡ ਤੇ ਭਾਵੇਂ ਕੋਈ ਵੀ ਡਾਕਟਰ ਨਹੀ ਹੈ ਪ੍ਰੰਤੂ ਇਥੇ ਸਥਿਤ ਚਾਰ ਮੈਡੀਕਲ ਸਟੋਰ ਦੇ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਇਹ ਦੁਕਾਨਾਂ  ਪਿਛਲੇ ਸਮੇਂ ਦੀਆਂ ਪਾਸ ਹਨ ਜਿਸ ਕਾਰਨ ਇਸ ਸਬੰਧੀ ਉਹ ਕੁਝ ਨਹੀ ਕਹਿ ਸਕਦੇ। ਇਸ ਸਬੰਧੀ ਐਸ.ਐਚ.ਓ. ਰਸ਼ਪਾਲ ਸਿੰਘ ਨੇ ਕਿਹਾ ਕਿ ਜਨਤਾਂ ਵਲੋਂ ਮਿਲ ਰਹੀਆਂ ਸ਼ਿਕਾਇਤਾਂ ਦੇ ਅਧਾਰ ਤੇ ਛਾਪੇਮਾਰੀ ਕੀਤੀ ਗਈ ਹੈ ਅਤੇ ਸਿਹਤ ਵਿਭਾਗ ਵਲੋਂ ਰਿਪੋਰਟ ਮਿਲਣ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਉਪਰੰਤ ਡੀ.ਐਸ.ਪੀ. ਮੌੜ ਸ. ਦਵਿੰਦਰ ਸਿੰਘ ਗਿੱਲ  ਨੇ ਕੈਮਿਸਟ ਯੂਨੀਅਨ ਨਾਲ ਮੀਟਿੰਗ ਕੀਤੀ ਅਤੇ ਕਿਹਾ ਕਿ ਕੋਈ ਵੀ ਵਿਅਕਤੀ ਗੈਰ ਕਾਨੂੰਨੀ ਕੰਮ ਨਾ ਕਰੇ ਅਤੇ ਨਸ਼ੇ ਦੇ ਵਪਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀ ਜਾਵੇਗਾ। ਜਿਸ ਤੇ ਕੈਮਿਸਟ ਯੂਨੀਅਨ ਨੇ ਵਿਸ਼ਵਾਸ਼ ਦਿਵਾਇਆ ਕਿ ਪ੍ਰਸ਼ਾਸ਼ਨ ਨੂੰ ਕਿਸੇ ਕਿਸਮ ਦੀ ਸ਼ਿਕਾਇਤ ਦਾ ਮੌਕਾ ਨਹੀ ਮਿਲੇਗਾ।

WRITTEN BY