Skip to content
Independent perspectives. Global stories.
BREAKING

ਫਰੀਦਕੋਟ ਦੇ ਇਕ ਹੋਰ ਕਿਸਾਨ ਨੇ ਰੇਲ ਗੱਡੀ ਹੇਠ ਛਾਲ ਮਾਰ ਕੇ ਕੀਤੀ ਜੀਵਨ ਲੀਲਾ ਸਮਾਪਤ

Share this story

image ਫਰੀਦਕੋਟ, 3 ਅਪ੍ਰੈਲ (ਗੁਰਜੀਤ ਰੋਮਾਣਾ)- ਪੰਜਾਬ ਦਾ ਅੰਨਦਾਤਾ ਕਹਾਉਣ ਵਾਲਾ ਕਿਸਾਨ ਆਖਿਰ ਕਿਉਂ ਅੱਜ ਖ਼ੁਦਕੁਸ਼ੀ ਕਰਨ ਦੇ ਰਾਹ ਤੁਰਨ ਲਈ ਮਜ਼ਬੂਰ ਹੋ ਗਿਆ ਹੈ ਆਏ ਦਿਨ ਹੀ ਟੀ ਵੀ ਅਤੇ ਅਖਬਾਰ ਵਿਚ ਖ਼ਬਰਾਂ ਆਉਦੀਆ ਹਨ ਕੇ ਅੱਜ ਫਿਰ ਫਲਾਨੇ ਪਿੰਡ ਕਿਸਾਨਂ ਨੇ ਕਰਜ਼ੇ ਤੋ ਦੁੱਖੀ ਹੋ ਕੇ ਖ਼ੁਦਕੁਸ਼ੀ ਕਰ ਲਈ ਹੈ, ਕਿਸਾਨ ਦੀ ਖ਼ੁਦਕੁਸ਼ੀ ਦੇ ਆਏ ਦਿਨ ਆ ਰਹੇ ਮਾਮਲਿਆਂ ਨੂੰ ਆਖਰ ਕਦੋ ਠੱਲ ਪਵੇ ਗੀ ਅਤੇ ਖ਼ੁਦਕੁਸ਼ੀ ਦੇ ਰਾਹ ਛੱਡ ਕੇ ਕਦੋ ਕਿਸਾਨ ਆਪਣੇ ਪਰਵਾਰ ਅਤੇ ਸਮਾਜ ਚ ਸਿਰ ਉਠਾ ਕੇ ਕਿਸਾਨੀ ਕਰ ਸਕਣਗੇ ਹੁਣ ਇੱਕ ਹੋਰ ਅਜਿਹਾ ਮਾਮਲਾ ਸਾਹਮਣੇ ਆਇਆ ਫਰੀਦਕੋਟ ਦੇ ਪਿੰਡ ਘੁਗਿਆਣਾਂ ਦਾ ਜਿਥੇ ਦੇ ਇਕ ਕਿਸਾਨ ਨੇ ਰੇਲ ਗੱਡੀ ਦੇ ਅੱਗੇ ਆਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੁਣ ਤੱਕ ਦੀ ਪ੍ਰਪਤ ਜਾਣਕਾਰੀ ਮੁਤਾਬਕ  ਫਰੀਦਕੋਟ ਦੇ ਪਿੰਡ ਘੁਗਿਆਣਾ ਦੇ ਰਹਿਣ ਵਾਲੇ ਇੱਕ ਗੁਰਬਾਜ ਸਿੰਘ ਉਮਰ ਕਰੀਬ 32 ਸਾਲ ਦੇ ਕਿਸਾਨ ਨੇ ਟਰੈਨ ਦੇ ਹੇਠਾਂ ਆਕੇ ਆਪਣੀ ਜੀਵਨਲੀਲਾ ਖ਼ਤਮ ਕਰ ਲਈ ਮ੍ਰਿਤਕ ਕਿਸਾਨ ਦੇ 3 ਛੋਟੇ ਛੋਟੇ ਬੱਚੇ ਹਨ ਅਤੇ ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਬਰਾਂ ਦੇ ਦੱਸਣ ਅਨੁਸਾਰ ਗੁਰਬਾਜ਼ ਦੇ ਸਿਰ 5 ਲੱਖ ਦਾ ਕਰਜਾ ਸੀ, ਮ੍ਰਿਤਕ ਕਿਸਾਨ ਦੇ ਰਿਸ਼ਤੇਦਾਰ ਗੁਰਨਾਮ ਸਿੰਘ ਨੇ ਦੱਸਿਆ ਕਿ ਗੁਰਬਾਜ ਸਿੰਘ ਫਰੀਦਕੋਟ ਪੈਸੇ ਲੈਣ ਆਇਆ ਸੀ ਅਤੇ ਪੈਸੇ ਉਸ ਨੂੰ ਮਿਲੇ ਨਹੀਂ ਜਿਸ ਨੂੰ ਲੈ ਕੇ ਉਹ ਟੈਨਸ਼ਨ ਵਿੱਚ ਸੀ ਇਸ ਦੇ ਚਲਦੇ ਉਸ ਨੇ ਇਹ ਭਾਣਾ ਵਰਤਾ ਲਿਆ ?ੁਨਾਂ ਦੱਸਿਆ ਕੇ ਗੁਰਬਾਜ਼ ਆਪਣੇ ਪਿੱਛੇ ਮਸੂਮ 2 ਕੁੜੀਆਂ ਅਤੇ 1 ਮੁੰਡਾ ਸਮੇਤ ਪਰਿਵਾਰ ਨੂੰ ਰੋਦਿਆਂ ਕਰਲਾਉਦਾਂ ਛੱਡ ਗਿਆ ਹੈ ਜਿਸ ਨੂੰ ਲੈ ਕੇ ਇਲਾਕੇ ਵਿੱਚ ਅਫਸੋਸ ਪੈਦਾ ਹੋ ਗਿਆ ਹੈ ਇਸ ਮੌਕੇ ਮੌਜ਼ੂਦ ਇਲਾਕਾ ਵਾਸੀ ਸਰਕਾਰ ਤੋਂ ਮਸੂਮ ਬੱਚਿਆਂ  ਅਤੇ ਪਰਿਵਾਰ ਨੂੰ ਢੁਕਵਾਂ ਸਹਿਯੋਗ ਦੇਣ ਦੀ ਮੰਗ ਕਰ ਰਹੇ ਸਨ। ਇਸ ਮੌਕੇ ਜੀ ਅਰ ਪੀ ਦੇ ਐਸ ਐਚ ਓ ਬਲਬੀਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਕਿਸੇ ਵਿਅਕਤੀ ਨੇ ਰੇਲ ਗੱਡੀ ਅਗੇ ਆ ਕੇ ਖ਼ੁਦਕੁਸ਼ੀ ਕਰ ਲਈ ਹੈ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

WRITTEN BY