Skip to content
Independent perspectives. Global stories.
BREAKING

ਜੰਮੂ-ਕਸ਼ਮੀਰ ’ਚ 7000 ਕਰੋੜ ਵਾਲੇ ਪ੍ਰੋਜੈਕਟਜ਼ ਅਗਲੇ 2 ਸਾਲਾਂ ’ਚ ਹੋਣਗੇ ਸ਼ੁਰੂ : ਗਡਕਰੀ

Share this story

image ਉਧਮਨਗਰ, 3 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਰਾਜ ‘ਚ ਇਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇੱਥੇ ਅਗਲੇ 2 ਸਾਲਾਂ ’ਚ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ 7000 ਕਰੋੜ ਰੁਪਏ ਲਾਗਤ ਵਾਲੇ ਪ੍ਰੋਜੈਕਟਜ਼ ਸ਼ੁਰੂ ਕਰੇਗਾ।ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਕੱਲ੍ਹ ਇਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ‘‘ਮੈਂ ਤੁਹਾਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਆਉਣ ਵਾਲੇ 2 ਸਾਲਾਂ ‘ਚ ਅਸੀਂ ਲੋਕ ਰਾਜ ‘ਚ 7000 ਕਰੋੜ ਰੁਪਏ ਵਾਲੀਆਂ ਪ੍ਰੋਜੈਕਟਜ਼ ਸ਼ੁਰੂ ਕਰਾਂਗੇ।‘‘ ਉਨ੍ਹਾਂ ਨੇ ਕਿਹਾ, ‘‘ਮੈਂ ਖੁਸ਼ ਹਾਂ ਕਿ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਸਭ ਤੋਂ ਵੱਡੀ ਸੁਰੰਗ ਸਮਰਪਿਤ ਕੀਤੀ ਹੈ।‘‘ ਕੇਂਦਰੀ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਚੇਨਾਨੀ-ਨਾਸ਼ਰੀ ਸੁਰੰਗ ਦਾ ਉਦਘਾਟਨ ਕਰਨ ਤੋਂ ਬਾਅਦ ਇਹ ਗੱਲਾਂ ਕਹੀਆਂ। ਇਸ ਸੁਰੰਗ ਦੀ ਮਦਦ ਨਾਲ ਜੰਮੂ ਅਤੇ ਕਸ਼ਮੀਰ ਵਿਚਕਾਰ ਯਾਤਰਾ ਦੇ ਸਮੇਂ ’ਚ 2 ਘੰਟਿਆਂ ਦੀ ਬਚਤ ਹੋਵੇਗੀ।

WRITTEN BY