ਮਾਨਸਾ, 2 ਅਪ੍ਰੈਲ (ਰਮੇਸ਼ ਮਿੱਤਲ)- ਡਿਪਟੀ ਕਮਿਸ਼ਨਰ ਮਾਨਸਾ ਧਰਮ ਪਾਲ ਗੁਪਤਾ ਨੇ ਸਰਦੂਲਗੜ੍ਹ ਹਲਕੇ ਵਿਖੇ ਦਾਣਾ ਮੰਡੀਆਂ ਦਾ ਜਾਇਜ਼ਾ ਲੈਣ ਦੇ ਨਾਲ–ਨਾਲ ਗਊਸ਼ਾਲਾਵਾਂ ਦਾ ਵੀ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਮੰਡੀਆਂ ‘ਚ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਪਿੰਡ ਘੁੱਦੂਵਾਲਾ ਵਿਖੇ ਨਹਿਰੀ ਪਾਣੀ ਦਾ ਵੀ ਜਾਇਜ਼ਾ ਲਿਆ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਉਪਰੰਤ ਸ਼੍ਰੀ ਗੁਪਤਾ ਨੇ ਸਰਦੂਲਗੜ੍ਹ ਅਤੇ ਝੁਨੀਰ ਵਿਖੇ ਦਾਣਾ ਮੰਡੀ ਵਿਖੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੰਡੀਆਂ ‘ਚ ਕਿਸਾਨਾਂ ਜਾਂ ਹੋਰ ਸਬੰਧਿਤ ਵਰਗ ਨੂੰ ਕਣਕ ਦੀ ਖ੍ਰੀਦ, ਲਿਫਟਿੰਗ, ਬਾਰਦਾਨੇ ਤੋਂ ਇਲਾਵਾ ਬਿਜਲੀ, ਪਾਣੀ ਅਤੇ ਸਾਫ਼-ਸਫ਼ਾਈ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣੀ ਚਾਹੀਦੀ। ਇਸ ਦੌਰਾਨ ਉਨ੍ਹਾਂ ਸਰਦੂਲਗੜ੍ਹ ਅਤੇ ਝੁਨੀਰ ਵਿਖੇ ਹੀ ਗਊਸ਼ਾਲਾਵਾਂ ਦਾ ਦੌਰਾ ਕੀਤਾ। ਇਸ ਉਪਰੰਤ ਸ਼੍ਰੀ ਗੁਪਤਾ ਨੇ ਪਿੰਡ ਝੰਡਾਂ ਕਲਾਂ ਵਿਖੇ ਨਹਿਰ ਦਾ ਮੁਆਇਨਾ ਕੀਤਾ ਅਤੇ ਨਹਿਰੀ ਪਾਣੀ ਸਬੰਧੀ ਲੋਕਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਐੱਸ.ਡੀ.ਐੱਮ. ਸਰਦੂਲਗੜ੍ਹ ਮੈਡਮ ਪੂਨਮ ਸਿੰਘ, ਐਸੱ.ਡੀ.ਓ. ਨਹਿਰੀ ਰਾਜ ਵਰਮਾ, ਪ੍ਰਧਾਨ ਗਊਸ਼ਾਲਾ ਝੁਨੀਰ ਅਮਰੀਕ ਸਿੰਘ, ਪ੍ਰਧਾਨ ਗਊਸ਼ਾਲਾ ਸਰਦੂਲਗੜ੍ਹ ਧਰਮ ਪਾਲ, ਸਕੱਤਰ ਮਾਰਕਿਟ ਕਮੇਟੀ ਸਰਦੂਲਗੜ੍ਹ ਜਗਰਾਜ ਸਿੰਘ ਫੱਗੂ, ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਪਵਨ ਚੌਧਰੀ ਆਦਿ ਮੌਜ਼ੂਦ ਸਨ।
ਡਿਪਟੀ ਕਮਿਸ਼ਨਰ ਨੇ ਕੀਤਾ ਸਰਦੂਲਗੜ੍ਹ ਤੇ ਝੁਨੀਰ ਵਿਖੇ ਦਾਣਾ ਮੰਡੀਆਂ ਤੇ ਗਊਸ਼ਾਲਾਵਾਂ ਦਾ ਦੌਰਾ



