June 19, 2026 5:03 pm

ਬਰਨਾਲਾ ਦੀਆਂ ਖਸਤਾ ਸੜਕਾਂ ਤੇ ਸੀਵਰੇਜ ਦੀ ਮਾੜੀ ਹਾਲਤ ਦਾ ਵਿਜੀਲੈਂਸ ਵੱਲੋਂ ਮੁਆਇਨਾ

ਬਰਨਾਲਾ, 26 ਅਗਸਤ (ਜਤਿੰਦਰ ਦਿਓਗਣ) ਸੀਨੀਅਰ ਭਾਜਪਾ ਨੇਤਾ ਰਘਵੀਰ ਪ੍ਰਕਾਸ਼ ਗਰਗ ਦੇ ਬੇਟੇ ਤੇ ਭਾਜਪਾ ਦੇ ਮੰਡਲ ਪ੍ਰਧਾਨ ਨਰਿੰਦਰ ਗਰਗ ਨੀਟਾ ਦੀ ਸ਼ਿਕਾਇਤ ਤੇ ਅੱਜ ਲੋਕਲ ਬਾਡੀਜ ਵਿਭਾਗ ਦੇ ਚੌਕਸੀ ਵਿਭਾਗ ਦੀ ਟੀਮ ਅਚਾਨਕ ਬਰਨਾਲਾ ਪੁੱਜੀ। ਟੀਮ ਨੇ ਸ਼ਹਿਰ ਬਰਨਾਲਾ ਦੀਆਂ ਤਮਾਮ ਖਸਤਾ ਹਾਲਤ ਸੜਕਾਂ ਤੇ ਸੀਵਰੇਜ ਦੀ ਮਾੜੀ ਹਾਲਤ ਦਾ ਜਾਇਜਾ ਲਿਆ। ਸਥਾਨਕ ਸਰਕਾਰ ਦੀ ਚੌਕਸੀ ਵਿਭਾਗ ਦੀ ਟੀਮ ਜੋ ਕਿ ਬਿਲਕੁਲ ਗੁਪਤ ਤਰੀਕੇ ਨਾਲ ਬਰਨਾਲਾ ਪੁੱਜੀ ਨੇ ਆਪਣੇ ਅਧਿਕਾਰੀਆਂ ਨੂੰ ਨਾਲ ਲੈਕੇ ਸੇਖਾ ਰੋਡ ਦੀ ਬਣੀ ਤਰਸਯੌਗ ਹਾਲਤ ਦਾ ਜਾਇਜਾ ਲਿਆ ਜਿੱਥੇ ਸੜਕ ਦਾ ਖਸਤਾ ਹਾਲਤ ਵਿੱਚ ਹੈ ਹੀ ਤੇ ਨਾਲ ਹੀ ਗੰਦੇ ਪਾਣੀ ਦੀ ਨਿਕਾਸੀ ਦਾ ਕਿਧਰੇ ਵੀ ਪ੍ਰਬੰਧ ਨਹੀ ਹੈ ਜਿਸ ਕਾਰਣ ਲੋਕ ਨਰਕ ਭਰੀ ਜਿੰਦਗੀ ਜਿਓਣ ਲਈ ਮਜਬੂਰ ਹਨ। ਇਸੇ ਤਰਾਂ ਚੌਕਸੀ ਵਿਭਾਗ ਦੀ ਟੀਮ ਖਸਤਾ ਹਾਲਤ ਬਣੀ ਪੱਤੀ ਰੋਡ, ਘੜੂੰਆਂ ਰੋਡ,ਵਾਰਡ ਨੰ:21 ਅਧੀਨ ਪੈਦੀਆਂ ਗਲੀਆਂ ਵਿੱਚ ਹੋਈ ਕੰਮਾਂ ਦਾ ਜਾਇਜਾਂ ਲੈਣ ਵੀ ਪੁੱਜੀ। ਵਰਨਯੌਗ ਹੈ ਕਿ ਸੇਖਾ ਰੋਡ, ਪੱਤੀ ਰੋਡ, ਰਾਮਗੜੀਆ ਗੁਰੂਦੁਆਰਾ ਰੋਡ, ਪਨਸਪ ਗੈਸ ਏਜੰਸੀ ਵਾਲੀ ਗਲੀ, ਬ੍ਰਹਮ ਗਿਆਨੀ ਆਸ਼ਰਮ ਵਾਲੀ ਗਲੀ, ਫੌਜੀ ਬਸਤੀ, ਰਾਹੀ ਬਸਤੀ, 16 ਏਕੜ, 25 ਏਕੜ ਆਦਿ ਏਰੀਏ ਸੀਵਰੇਜ ਦੀ ਸਮੱਿਸਆਂ, ਕੂੜੇ ਦੀ ਸਮੱਸਿਆ ਤੇ ਸੜਕਾਂ ਦੀ ਖਸਤਾ ਹਾਲਤ ਕਾਰਣ ਨਰਕ ਬਣੇ ਹੋਏ ਹਨ ਤੇ ਨਗਰ ਕੋਸ਼ਲ ਨੂੰ ਵਿਕਾਸ ਕਾਰਜਾਂ ਸਬੰਧੀ ਆਂਓਦੇ ਫੰਡ ਕਿੱਧਰ ਜਾਂਦੇ ਹਨ, ਇਸਦਾ ਕੋਈ ਹਿਸਾਬ ਕਿਤਾਬ ਨਹੀ ਆ ਰਿਹਾ ਲੋਕਾਂ ਨੂੰ। ਇਸਤੋ ਤੰਗ ਆਕੇ ਭਾਜਪਾ ਨੇਤਾ ਰਘਵੀਰ ਪ੍ਰਕਾਸ਼ ਗਰਗ ਦੇ ਲੜਕੇ ਭਾਜਪਾ ਦੇ ਮੰਡਲ ਪ੍ਰਧਾਨ ਨਰਿੰਦਰ ਗਰਗ ਨੀਟਾ ਨੇ ਲੋਕਾਂ ਦੀ ਮੁਸ਼ਕਲ ਨੂੰ ਦੇਖਦੇ ਹੋਏ ਨਗਰ ਕੋਸ਼ਲ ਦੇ ਕੰਮਾਂ ਦੀ ਤੇ ਫੰਡਾਂ ਦੀ ਜਾਂਚ ਕਰਾਓਣ ਲਈ ਸਥਾਨਕ ਸਰਕਾਰ ਦੇ ਚੌਕਸੀ ਵਿਭਾਗ ਨੂੰ ਸ਼ਿਕਾਇਤ ਕੀਤੀ ਜਿਸਦੀ ਸ਼ਿਕਾਇਤ ਤੇ ਚੌਕਸੀ ਵਿਭਾਗ ਨੇ ਸਾਰਾ ਦਿਨ ਨਗਰ ਕੋਸ਼ਲ ਦੇ ਫੰਡਾਂ ਤੇ ਕੰਮਾਂ ਦਾ ਜਾਇਜਾ ਲਿਆ। ਟੀਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੂਰੀ ਜਾਂਚ ਤੋ ਬਾਦ ਜੇਕਰ ਕੋਈ ਠੇਕੇਦਾਰ ਜਾਂ ਨਗਰ ਕੋਸ਼ਲ ਅਧਿਕਾਰੀ ਜਿੰਮੇਵਾਰ ਪਾਇਆ ਗਿਆ ਤਾਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Send this to a friend