Skip to content
Independent perspectives. Global stories.
BREAKING

ਡੀਸੀ ਮਾਨਸਾ ਨੇ ਲਿਆ ਚਾਂਦਪੁਰਾ ਬੰਨ ਦਾ ਜਾਇਜ਼ਾ

Share this story

image ਮਾਨਸਾ, 30 ਮਾਰਚ (ਰਮੇਸ਼ ਮਿੱਤਲ)- ਆਗਾਮੀ ਬਰਸਾਤ ਦੇ ਮੌਸਮ ਦੇ ਮੱਦੇਨਜ਼ਰ ਅੱਜ ਡਿਪਟੀ ਕਮਿਸ਼ਨਰ ਮਾਨਸਾ ਧਰਮ ਪਾਲ ਗੁਪਤਾ ਨੇ ਚਾਂਦਪੁਰਾ ਬੰਨ੍ਹ ਦਾ ਜਾਇਜ਼ਾ ਲਿਆ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਬਹਾਦਰ ਸਿੰਘ ਵਾਲਾ, ਬੋੜਾਵਾਲ ਅਤੇ ਭਗਵਾਨਪੁਰ ਹੀਂਗਣਾ ਵਿਖੇ ਵੀ ਡਰੇਨਜ਼ ਦੀ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਐਕਸੀਅਨ ਡਰੇਨਜ਼ ਨੂੰ ਹਦਾਇਤ ਕੀਤੀ ਕਿ ਜਲਦ ਤੋਂ ਜਲਦ ਨਹਿਰਾਂ ਵਿੱਚੋਂ ਬੂਟੀਆਂ ਅਤੇ ਤੋੜਿਆਂ ਦੀ ਸਾਫ਼-ਸਫ਼ਾਈ ਕਰਵਾਈ ਜਾਵੇ, ਤਾਂ ਜੋ ਬਾਰਿਸ਼ਾਂ ਦੇ ਮੌਸਮ ਸਮੇਂ ਕਿਸੇ ਵੀ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਡਿਪਟੀ ਕਮਿਸ਼ਨਰ ਸ਼੍ਰੀ ਗੁਪਤਾ ਨੇ ਬੁਢਲਾਡਾ ਵਿਖੇ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਉਨ੍ਹਾਂ ਨੂੰ ਹਦਾਇਤਾਂ ਕੀਤੀਆਂ ਕਿ ਹਰੇਕ ਵਿਭਾਗ ਬਰਸਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ ਰੱਖਣ ਅਤੇ ਹੁਣ ਤੋਂ ਹੀ ਨਹਿਰਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਜਾਵੇ। ਇਸ ਮੌਕੇ ਕਾਲਾ ਰਾਮ ਕਾਂਸਲ, ਮੈਡਮ ਪੂਨਮ ਸਿੰਘ, ਨਿਤਿਸ਼ ਸਿੰਗਲਾ ਕ੍ਰਮਵਾਰ ਐੱਸ.ਡੀ.ਐੱਮ. ਮਾਨਸਾ, ਸਰਦੂਲਗੜ੍ਹ ਅਤੇ ਬੁਢਲਾਡਾ, ਸਹਾਇਕ ਕਮਿਸ਼ਨਰ (ਜ)  ਓਮ ਪ੍ਰਕਾਸ਼, ਜ਼ਿਲ੍ਹਾ ਮਾਲ ਅਫ਼ਸਰ ਬਲਜਿੰਦਰ ਪਾਲ ਸਿੰਘ, ਡੀ.ਐੱਸ.ਪੀ. ਬਲਵਿੰਦਰ ਸਿੰਘ ਅਤੇ ਐਕਸੀਅਨ ਡਰੇਨੇਜ਼  ਰਾਕੇਸ਼ ਕੁਮਾਰ ਸ਼ਰਮਾ ਤੋਂ ਇਲਾਵਾ ਪਿੰਡਾਂ ਦੇ ਸਰਪੰਚ ਅਤੇ ਮੋਹਤਬਰ ਵਿਅਕਤੀ ਹਾਜ਼ਰ ਸਨ।

WRITTEN BY