Skip to content
Independent perspectives. Global stories.
BREAKING

36 ਸਾਲਾਂ ਬੇਦਾਗ ਸੇਵਾ ਕਰਨ ਵਾਲੇ ਇੰਸਪੈਕਟਰ ਗੁਰਜੀਤ ਸਿੰਘ ਸੇਵਾ ਮੁਕਤੀ ਮੌਕੇ ਸਨਮਾਨਿਤ

Share this story

image ਅੰਮ੍ਰਿਤਸਰ, 30 ਮਾਰਚ (ਦਵਾਰਕਾ ਨਾਥ ਰਾਣਾ)- ਅੱਜ ਲਹੌਰੀ ਗੇਟ ਦੇ ਥਾਨਾ ਡੀ ਡਵੀਜਨ ਵਿੱਖੇ ਖੁਸ਼ੀ ਦਾ ਮਾਹੌਲ ਬਣ ਗਿਆ ਜੱਦ ਥਾਨਾ ਡੀ ਡਵੀਜਨ ਵਿੱਖੇ ਤੈਨਾਤ ਇੰਸਪੈਕਟਰ ਗੁਰਜੀਤ ਸਿੰਘ ਅਪਨੀ 36 ਸਾਲਾ ਬੇਦਾਗ ਸਰਵਿਸ ਤੋ ਬਾਦ ਰਿਟਾਇਅਰ ਹੋਏ ਅਤੇ ਸਾਥੀ ਕਰਮਚਾਰੀਆਂ ਨੇ ਵਿਦਾਈ ਪਾਰਟੀ ਦਿੱਤੀ ਅਤੇ ਥਾਨੇ ਵਿਚ ਖੁਸ਼ੀ ਦਾ ਮਾਹੌਲ ਬਨ ਗਿਆ। ਇਸ ਮੋਕੇ ਤੇ ਸਾਥੀ ਪੁਲੀਸ਼ ਕਰਮਚਾਰੀਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਡੀ ਡਵੀਜ਼ਨ ਵਿੱਖੇ ਤੈਨਾਤ ਇੰਸਪੈਕਟਰ ਗੁਰਜੀਤ ਸਿੰਘ ਬੜ੍ਹੇ ਨੇਕ ਦਿਲ, ਸਾਂਤ ਸੁਭਾਆ ਦੇ ਸਨ ਉਨ੍ਹਾਂ ਨੇ ਕਦੇ ਵੀ ਕਿਸੇ ਦਾ ਦਿੱਲ ਨਹੀ ਦੁਖਾਇਆ, ਜਿੱਥੋ ਤੱਕ ਹੋ ਸਕੀ ਸੱਬ ਦੀ ਮਦਦ ਹੀ ਕਰਦੇ ਸਨ ਅਤੇ ਹਰ ਇੱਕ ਦੇ ਨਾਲ ਮੇਲ ਮਿਲਾਪ ਦੇ ਨਾਲ ਮਿਲਦੇ ਅਤੇ ਹਰ ਇੱਕ ਦੇ ਨਾਲ ਪਿਆਰ ਨਾਲ ਗੱਲਬਾਤ ਕਰਦੇ ਸਨ, ਜਿਸ ਕਰਕੇ ਸਾਰਾ ਸਟਾਫ ਉਨ੍ਹਾਂ ਨੂੰ ਵੀ ਪਿਆਰ ਕਰਦਾ ਸੀ ਉਨ੍ਹਾਂ ਦੀਆਂ ਚੰਗਆਇਆ ਨੂੰ ਭੁਲਾਇਆ ਨਹੀ ਜਾ ਸਕਦਾ। ਇਸ ਮੋਕੇ ਤੇ ਡੀ ਡਵੀਜਨ ਵਿੱਖੇ ਤੈਨਾਤ ਇੰਸਪੈਕਟਰ ਗੁਰਜੀਤ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ 20/7/1981 ਵਿਚ ਬਤੌਰ ਸਿਪਾਹੀ ਭਰਤੀ ਹੋਇਆ ਸੀ ਅਤੇ ਅਪਨੀ ਇਮਾਨਦਾਰੀ ਅਤੇ ਮਹਿਨਤ ਦੇ ਨਾਲ ਇੰਸਪੈਕਟਰ ਦੇ ਔਹਦੇ ਤੋ 36 ਸਾਲ ਦੀ ਬੇਦਾਗ ਨੌਕਰੀ ਕਰਕੇ ਰਿਟਾਇਰ ਹੋਇਆ ਹਾਂ ਜਿਸ ਦੇ ਲਈ ਮੇ ਵਾਹਿਗੁਰੂ ਜੀ ਦਾ ਸੁਕਰਗੁਜਾਰ ਹਾਂ। ਮੌਕੇ ’ਤੇ ਏ ਐਸ.ਆਈ, ਐਸ ਆਈ,ਹੈਡ ਕਾਂਸਟਬਲ ਅਤੇ ਕਾਂਸਟਬਲ ਰੈਂਕ ਦੇ ਔਹਦੇ ਦਾਰ ਸੁਸ਼ੀਲ ਕੁਮਾਰ,ਸੁਰਿੰਦਰ ਸਿੰਘ, ਸੰਪੁਰਣ ਸਿੰਘ, ਬਲਜਿੰਦਰ ਸਿੰਘ, ਸੁਰਜੀਤ ਸਿੰਘ, ਡਾ: ਰਤਨ ਸਿੰਘ, ਲਖਵਿੰਦਰ ਸਿੰਘ, ਏ ਐਸ ਆਈ ਬਲਜਿੰਦਰ ਸਿੰਘ, ਐਮ.ਐਚ.ਸੀ ਪਰਮਿੰਦਰ ਸਿੰਘ, ਤਜਿੰਦਰ ਸਿੰਘ ਹਾਜ਼ਰ ਸਨ।

WRITTEN BY