Skip to content
Independent perspectives. Global stories.
BREAKING

ਬਾਬਾ ਕਾਲੂ ਨਾਥ ਜੀ ਦਾ ਸਲਾਨਾ ਮੇਲਾ ਅਮਿੱਟ ਛਾਪ ਛੱਡਦਾ ਹੋਇਆ ਸਮਾਪਤ

Share this story

image ਨਥਾਣਾ (ਬਠਿੰਡਾ), 30 ਮਾਰਚ- ਪਿਛਲੇ ਪੰਜ ਦਿਨਾਂ ਤੋਂ ਚਲਦਾ ਆ ਰਿਹਾ ਪਿੰਡ ਨਥਾਣਾ (ਬਠਿੰਡਾ) ਦਾ ਬਾਬਾ ਕਾਲੂ ਨਾਥ ਜੀ ਦਾ ਇਤਿਹਾਸਿਕ ਸਲਾਨਾ ਮੇਲਾ ਅੱਜ ਅਮਿੱਟ ਛਾਪ ਛੱਡਦਾ ਹੋਇਆ ਸਮਾਪਤ ਹੋ ਗਿਆ। ਮੇਲੇ ਦੇ ਆਰੰਭ ਵਿੱਚ ਰਾਤ ਨੂੰ ਰੋਮਾਣਾ ਗੋਤ  ਦੇ ਨਾਲ ਸਬੰਧ ਰੱਖਣ ਵਾਲੇ ਤੇ ਕਈ ਹੋਰ ਇਲਾਕਾ  ਨਿਵਾਸੀ ਆਪਣੇ ਪਰਿਵਾਰ ਨਾਲ ਨਵੀ ਵਿਆਹੀ ਜੋੜੀ, ਬਾਬੇ ਦੀ ਦਿੱਤੀ ਦਾਤ ਬੱਚੇ ਦੀ ਸੁੱਖ ਲਈ ਚੋਂਕੀ ਭਰੀ ਤੇ ਫਿਰ ਦੂਸਰੇ ਦਿਨ ਨੇੜਲੇ ਪਿੰਡ ਗੰਗਾ ਵਿਖੇ ਬਣੇ ਸਰੋਵਰ ਵਿੱਚ ਇਸ਼ਨਾਨ ਕਰਕੇ ਨਥਾਣਾ ਸਥਿਤ ਬਾਬਾ ਜੀ ਦੀ ਬੁ¦ਿਦ ਤੇ ਮਿੱਟੀ ਕੱਢ ਕੇ ਬਾਬਾ ਜੀ ਦੇ ਦਰਬਾਰ ਵਿੱਚ ਪੇਲੀ (ਗੁੜ) ਚੜਾਇਆਂ ਗਿਆਂ। ਇਸੇ ਤਰ੍ਹਾਂ ਮੇਲੇ ਵਿੱਚ ਸਜਾਵਟੀ ਦੁਕਾਨਾਂ, ਝੂਲੇ ਤੇ ਹੋਰ ਕਈ ਦੁਕਾਨਾਂ ਲਾਈਆਂ ਗਈਆਂ ਜਿਸ ਦਾ ਸਰਧਾਲੂਆਂ ਨੇ ਖੂਬ ਆਨੰਦ ਲਿਆਂ। ਬਾਬਾ ਜੀ ਦੇ ਮੰਦਰ ਵਿੱਚ ਹਰ ਸਮੇਂ ਚਾਹ, ਪ੍ਰਸਾਦਿਆਂ ਦੇ ¦ਗਰ ਦੇ ਨਾਲ ਨਾਲ ਪਕੌੜਿਆਂ ਬਰੈਡਾਂ ਦਾ ¦ਗਰ ਵੀ ਚੱਲਦਾ ਰਿਹਾ । ਬਾਬਾ ਕਾਲੂ ਨਾਥ ਸੱਭਿਆਚਾਰਕ ਕਲੱਬ ਨਥਾਣਾ ਵੱਲੋਂ ਹਰ ਸਾਲ ਦੀ ਤਰ੍ਹਾਂ ਪਿੰਡ ਵਿੱਚ ਮੇਲੇ ਨੂੰ ਲੈ ਕੇ ਸਜਾਵਟ ਕਰਨ ਦੇ ਨਾਲ ਨਾਲ ਮੰਦਰ ਵਿਚ ਆਰ ਓ ਦੇ ਠੰਡੇ ਪਾਣੀ ਦੀ ਸਰਧਾਲੂਆਂ ਲਈ ਛਬੀਲ ਵੀ ਲਗਾਈ ਗਈ।ਇਸੇ ਤਰ੍ਹਾਂ ਹੀ ਗੁਰੂਦੁਆਰਾ ਸਾਹਿਬ ਵਿੱਚ ਵੀ ਗੁਰੂ ਕਾ  ਲੰਗਰ ਅਤੱਟ ਚੱਲਦਾ ਰਿਹਾ। ਮੇਲੇ ਦੇ ਅਖੀਰਲੇ ਦਿਨ ਤੋਂ ਪਹਿਲੇ ਰਵਾਇਤ ਅਨੁਸਾਰ ਕੁਸ਼ਤੀ ਤੇ ਕਬੱਡੀ ਦੇ ਮੁਕਾਬਲੇ ਵੀ ਕਰਵਾਏਗੇ।

WRITTEN BY