Skip to content
Independent perspectives. Global stories.
BREAKING

ਇੰਡੀਆਨਾ ਦੇ ਇੱਕ ਸਿੱਖ ਡਾਕਟਰ ਨੂੰ ਫੋਨ ਰਾਹੀਂ ਦਿੱਤੀ ਜਾਨੋਂ ਮਾਰਨ ਦੀ ਧਮਕੀ

Share this story

image ਇੰਡੀਆਨਾ, 30 ਮਾਰਚ- ਮੋਨਰੋ ਜਨਰਲ ਹਸਪਤਾਲ ਦੇ ਡਾ. ਅਮਰਦੀਪ ਸਿੰਘ ਨੂੰ ਫੋਨ ਮੈਸਜ ਰਾਹੀਂ ਜਾਨੋਂ ਮਾਰਨ ਦੀ ਧਮਕੀ ਪ੍ਰਾਪਤ ਹੋਈ ਹੈ। ਧਮਕੀ ਦੇਣ ਵਾਲੇ ਨੇ ਦਾਅਵਾ ਕੀਤਾ ਕਿ ਉਹ ਪਹਿਲਾਂ ਕਈਆਂ ਨੂੰ ਮੌਤ ਦੇ ਘਾਟ ਉਤਾਰ ਚੁੱਕਾ ਹੈ। ਹੁਣ ਸਿੰਘ ਦਾ ਨੰਬਰ ਅਗਲਾ ਹੈ। ਬਲੂਮਿਨਰਾਟਨ ਪੁਲਿਸ ਨੇ ਦੱਸਿਆ ਕਿ ਫੋਨ ਦਾ ਮਾਲਕ ਜਿਉਂਦਾ ਹੈ ਅਤੇ ਕਿਸੇ ਤੀਸਰੇ ਵਿਅਕਤੀ ਨੇ ਇਸ ਨੰਬਰ ਨੂੰ ਭਾੜੇ ਦੇ ਤੌਰ ’ਤੇ ਵਰਤਿਆ ਹੈ। ਭਾਵ ਫੋਨ ਨੂੰ ਹੈਕ ਕਰਕੇ ਕਾਰਵਾਈ ਕੀਤੀ ਹੈ। ਡਾ. ਅਮਨਦੀਪ ਸਿੰਘ ਮੁਤਾਬਿਕ ਪੁਲਿਸ ਇਸ ਧਮਕੀ ਨੂੰ ਨਸਲੀ ਗਿਣ ਰਹੀ ਹੈ ਜਿਸ ਲਈ ਇਸ ਦੀ ਛਾਣਬੀਣ ਡੁੰਘਾਈ ਵਿੱਚ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਹੈ। ਡਾ. ਅਮਰਦੀਪ ਸਿੰਘ ਅਮਰੀਕਾ ਵਿੱਚ 2003 ਤੋਂ ਰਹਿ ਰਿਹਾ ਹੈ ਅਤੇ ਮੈਡੀਕਲ ਦੀ ਡਿਗਰੀ ਭਾਰਤ ਤੋਂ ਪ੍ਰਾਪਤ ਕਰਕੇ ਆਇਆ ਸੀ। ਇਸੇ ਪ੍ਰੋਫੈਸ਼ਨ ਵਿੱਚ ਮੋਨਰੋ ਹਸਪਤਾਲ ਵਿੱਚ ਪ੍ਰਬੰਧਕ ਦੇ ਰੂਪ ਵਿੱਚ ਪਿਛਲੇ ਤਿੰਨ ਸਾਲ ਤੋਂ ਕੰਮ ਕਰ ਰਿਹਾ ਹੈ। ਸਿੰਘ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਕਈ ਕੇਸ ਪਿਛਲੇ ਇੱਕ ਹਫਤੇ ਤੋਂ ਧਿਆਨ ਵਿੱਚ ਆਏ ਹਨ ਅਤੇ ਉਸੇ ਕਿਸਮ ਦਾ ਇੱਕ ਕੇਸ  ਧਮਕੀ ਵਾਲਾ ਇਹ ਵੀ ਹੈ ਜਿਨ੍ਹਾਂ ਵਿੱਚ ਇੱਕ ਕੇਸ ਵਿੱਚ ਹੈਡਰਾਨ ਵੀ ਪਾਈ ਗਈ ਹੈ। ਸਿੱਖ ਪੈਨ ਵੱਲੋਂ ਅਜਿਹੇ ਨਸਲੀ ਹਮਲਿਆਂ ਵਾਲੇ ਕਈ ਕੇਸ ਪ੍ਰਾਪਤ ਹੋਏ ਹਨ ਜੋ ਚਿੰਤਾ ਦਾ ਵਿਸ਼ਾ ਹਨ। ਸਿੱਖ ਪੈਨ ਹਾਲ ਦੀ ਘੜੀ ਇੰਡੀਆਨਾ ਦੇ ਸਰਕਾਰੀ ਵਕੀਲ ਕਰਟਿਸ ਹਿਲ ਨਾਲ ਰਾਫਤਾ ਬਣਾਈ ਬੈਠੀ ਹੈ ਅਤੇ ਇਸਦੀ ਛਾਣਬੀਣ ਬਾਰੀਕੀ ਨਾਲ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਅਮਰੀਕਨ ਸੁਸਾਇਟੀ ਵਿੱਚ ਅਜਿਹੀਆਂ ਧਮਕੀਆਂ ਦੀ ਕੋਈ ਥਾਂ ਨਹੀਂ ਹੈ। ਸਿੱਖ ਪੈਨ ਦੇ ਚੇਅਰਮੈਨ ਸ. ਗੁਰਿੰਦਰ ਸਿੰਘ ਨੇ ਇਸ ਗੱਲ ਦਾ ਪ੍ਰਗਟਾਵਾ ਕੀਤਾ ਹੈ ਕਿ ਜਨਵਰੀ ਤੋਂ ਨਸਲੀ ਹਮਲਿਆਂ ਵਿੱਚ ਵਾਧਾ ਹੋਇਆ ਹੈ। ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਸ. ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਅਮਰੀਕਨ ਸ਼ਾਂਤੀ ਪਸੰਦ ਲੋਕ ਹਨ। ਇਨ੍ਹਾਂ ਨੂੰ ਬਦਨਾਮ ਕਰਨ ਲਈ ਕਈ ਸ਼ਰਾਰਤੀ ਅਨਸਰ ਅਜਿਹੀਆਂ ਕਹਾਣੀਆਂ ਘੜ ਰਹੇ ਹਨ। ਜਿਨ੍ਹਾਂ ਨੂੰ ਸਖਤੀ ਨਾਲ ਨਜਿੱਠਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਰਾਸ਼ਟਰਪਤੀ ਮਿਸਟਰ ਡੋਨਾਲਡ ਟਰੰਪ ਕੋਲ ਵੀ ਮਸਲਾ ਉਠਾਇਆ ਹੈ।

WRITTEN BY