ਨਾਭਾ, 29 ਮਾਰਚ (ਕਰਮਜੀਤ ਸੋਮਲ)- ਮਨੁੱਖੀ ਅਧਿਕਾਰ ਮੰਚ ਰਜਿ: ਵੱਲੋਂ ਵਿਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨਾਲ ਕੀਤੀ ਪਲੇਠੀ ਮੀਟਿੰਗ। ਪ੍ਰੈੱਸ ਨਾਲ ਗੱਲ ਬਾਤ ਕਰਦਿਆ ਮੰਚ ਦੇ ਕੌਮੀ ਪ੍ਰਧਾਂਨ ਡਾ: ਜਸਵੰਤ ਸਿੰਘ ਖੇੜਾ ਤੇ ਚੇਅਰਮੈਂਨ ਪੰਜਾਬ ਵੇਦ ਚੰਦ ਮੰਡੌੜ ਨੇਂ ਸਾਂਝੇ ਤੌਰ ਤੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਏ ਗਏ ਫੈਸ਼ਲੇ ਬਹੁੱਤ ਸ਼ਲਾਘਾਯੋਗ ਹਨ ਜਿਸ ਵਿਚ ਅਹਿਮ ਫੈਸ਼ਲਾ ਨਸ਼ਿਆ ਨੂੰ ਠੱਲ੍ਹ ਪਾਉਣ ਵਾਲੀ ਹੈ।ਅੱਗੇ ਉਨ੍ਹਾਂ ਕਿਹਾ ਕਿ ਸਾਡੀ ਸੰਸ਼ਥਾਂ ਦਾ ਵੀ ਅਸਲੀ ਮੰਤਵ ਇਹੀ ਹੈ ਤੇ ਸਾਡੀ ਸੰਸ਼ਥਾਂ ਵੀ ਮੌਜ਼ੂਦਾ ਸਰਕਾਰ ਦਾ ਪੂਰਨ ਤੌਰ ਤੇ ਸਹਿਯੋਗ ਦੇਵੇਗੀ।ਮਨੁੱਖੀ ਅਧਿਕਾਰ ਮੰਚ ਦੀ ਟੀਮ ਲੋਕਾਂ ਨੂੰ ਪਿੰਡਾਂ ਤੇ ਸ਼ਹਿਰਾਂ ਵਿਚ ਘਰ ਜਾ ਕੇ ਆਪਣੇਂ ਹੱਕਾਂ ਲਈ ਜਾਗਰੂਕ ਕਰ ਰਹੀ ਹੈ ਕਿੳਕਿ ਆਮ ਆਦਮੀ ਨੂੰ ਆਪਣੇਂ ਅਧਿਕਰਾਂ ਦਾ ਪਤਾ ਹੀ ਨਹੀ ਹੈ। ਅੱਗੇ ਉਨ੍ਹਾਂ ਕਿਹਾ ਸ: ਮਨਪ੍ਰੀਤ ਸਿੰਘ ਬਾਦਲ ਪਹਿਲਾਂ ਤੋਂ ਹੀ ਦੂਰ ਅੰਦੇਸ਼ੀ ਸੋਚ ਰੱਖਣ ਵਾਲੇ ਇੰਂਨਸਾਂਨ ਹਨ ਤੇ ਉਨ੍ਹਾਂ ਨੂੰ ੳਮੀਂਦ ਹੈ ਕਿ ਪੰਜਾਬ ਦੇ ਵਿਕਾਸ਼ ਲਈ ਹਰ ਸੰਭਵ ਕੋਸਿਸ਼ ਕਰਨਗੇ। ਇਸ ਮੌਕੇ ਮਨੁੱਖੀ ਅਧਿਕਾਰ ਮੰਚ ਦੀ ਸਮੂੰਚੀ ਟੀਮ ਨੇਂ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਦਾ ਵਿਸੇਸ਼ ਸਨਮਾਂਨ ਵੀ ਕੀਤਾ ਗਿਆ।ਹੋਰਨਾਂ ਤੋਂ ਇਲਾਵਾ ਕੁਲਵੰਤ ਸਿੰਘ ਖੱਟੜਾ ਸਲਾਹਕਾਰ, ਗੁਰਮੀਤ ਸਿੰਘ ਥੂਹੀ ਸੀਨੀ ਵਾਈਸ ਚੇਅਰਮੈਂਨ, ਬੱਲੀ ਧਾਲੀਵਾਲ ਤੇ ਪ੍ਰਿਤਪਾਲ ਕੌਰ ਆਦਿ ਤੋਂ ਸਮੂੰਚੀ ਟੀਮ ਹਾਜ਼ਰ ਸੀ।
ਮਨੁੱਖੀ ਅਧਿਕਾਰ ਮੰਚ ਵੱਲੋਂ ਵਿਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨਾਲ ਕੀਤੀ ਪਲੇਠੀ ਮੀਟਿੰਗ : ਖੇੜਾ, ਮੰਡੌੜ



