Skip to content
Independent perspectives. Global stories.
BREAKING

ਦਰਿਆ ਵਿੱਚ ਨਹਾਉਂਦੇ ਮਰੇ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ, ਮਾਪਿਆਂ ਦਾ ਮੰਦਾ ਹਾਲ

Share this story

image ਸ੍ਰੀ ਹਰਗੋਬਿੰਦਪੁਰ, 28 ਮਾਰਚ (ਚੀਮਾ)- ਬੀਤੇ ਕੱਲ੍ਹ ਬਿਆਸ ਦਰਿਆ ਵਿੱਚ ਨਹਾਉਂਦੇ ਸਮੇਂ ਡੁੱਬ ਗਏ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਮੰਗਲਵਾਰ ਨੂੰ ਬਰਾਮਦ ਕਰ ਲਈਆਂ ਹਨ। ਬੀਤੇ ਐਤਵਾਰ ਤਿੰਨ ਨੌਜਵਾਨ ਦਰਿਆ ਬਿਆਸ ਵਿੱਚ ਨਹਾਉਂਦੇ ਸਮੇਂ ਡੁੱਬ ਗਏ ਸਨ ਜਿਨ੍ਹਾਂ ਦੀਆਂ ਲਾਸ਼ਾਂ ਅੱਜ ਮਿਲੀਆਂ ਹਨ। ਪੁਲਿਸ ਸ੍ਰੀ ਹਰਗੋਬਿੰਦਪੁਰ, ਆਰਮੀ ਅਤੇ ਗੋਤਾ ਖੋਰਾਂ ਦੀ ਮਦਦ ਨਾਲ ਇਨ੍ਹਾਂ ਲਾਸ਼ਾਂ ਨੂੰ ਦਰਿਆ ਵਿੱਚੋਂ ਕੱਢਿਆ ਗਿਆ ਜਿਨ੍ਹਾਂ ਦੀ ਪਹਿਚਾਣ ਰਵਿੰਦਰ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਬੱਲਾ ਅਤੇ ਕਰਨ ਸਿੰਘ ਵਾਸੀ ਬੱਲਾ ਨਰਿੰਦਰ ਸਿੰਘ ਵਾਸੀ ਬੱਲਾ ਵਜੋਂ ਹੋਈ ਹੈ। ਲਾਸ਼ਾਂ ਪਾਣੀ ਵਿੱਚ ਰਹਿਣ ਕਾਰਨ ਬੁਰੀ ਤਰ੍ਹਾਂ ਫੁੱਲ ਗਈਆਂ ਹਨ ਤੇ ਪਾਣੀ ਦੇ ਤੇਜ਼ ਹੋਣ ਕਾਰਨ ਮੂੰਹ ਦੇ ਉੱਤੇ ਖੂਨ ਦੇ ਨਿਸ਼ਾਨ ਪਏ ਹੋਏ ਹਨ। ਇਨ੍ਹਾਂ ਤਿੰਨਾਂ ਲਾਸ਼ਾਂ ਨੂੰ ਥਾਣਾ ਸ੍ਰੀ ਹਰਗੋਬਿੰਦਪੁਰ ਲਿਆਂਦਾ ਗਿਆ ਜਿੱਥੇ ਇਨ੍ਹੰ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਬਟਾਲੇ ਭੇਜ ਦਿੱਤਾ ਗਿਆ। ਤਿੰਨੇ ਨੌਜਵਾਨਾਂ ਦੀਆਂ ਲਾਸ਼ਾਂ ਵੇਖ ਕੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਜਦੋਂ ਕਿ ਸ਼ਹਿਰ ਵਿੱਚ ਵੀ ਸੋਗ ਛਾਇਆ ਹੋਇਆ ਹੈ।

WRITTEN BY