Skip to content
Independent perspectives. Global stories.
BREAKING

ਭਗਤਾ ਭਾਈ ਤੋਂ ਬਾਦ ਹੁਣ ਟਰੱਕ ਯੂਨੀਅਨ ਜਲਾਲ ਅਤੇ ਪੰਚਾਇਤ ਘਰ ’ਤੇ ਵੀ ਕਾਂਗਰਸ ਕਾਬਜ਼

Share this story

image ਭਾਈਰੂਪਾ, 28 ਮਾਰਚ (ਜਜਵੀਰ ਜਲਾਲ, ਸੁਖਪਾਲ ਭਾਈਰੂਪਾ)-  ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਦੀ ਜਿੱਤ ਤੌਂ ਬਾਦ ਕਾਂਗਰਸੀ ਵਰਕਰਾਂ ਦੇ ਹੋਸਲੇ ਤਾਂ ਬੁਲੰਦ ਹੋ ਗਏ ਹਨ ਉੱਥੇ ਹਲਕਾ ਅੰਦਰ ਪੰਚਾਇਤ ਘਰਾਂ ਅਤੇ ਟਰੱਕ ਯੂਨੀਅਨ ਤੇ ਕਾਂਗਰਸੀ ਵਰਕਰਾਂ ਵੱਲੌ ਪਾਰਟੀ ਦੇ ਝੰਡੇ ਗੱਡ ਦਿੱਤੇ ਹਨ। ਭਗਤਾ ਭਾਈ ਕਾਂਗਰਸੀ ਵਰਕਰਾਂ ਵੱਲੋਂ ਤਾਂ ਗੁਰਪ੍ਰੀਤ ਸਿੰਘ ਕਾਂਗੜ ਦੀ ਜਿੱਤ ਦੇ ਪਹਿਲੇ ਦਿਨ ਹੀ ਟਰੱਕ ਯੂਨੀਅਨ ਤੇ ਕਬਜਾਂ ਕਰਕੇ ਝੰਡੇ ਗੱਡ ਦਿੱਤੇ ਸਨ ਤੇ ਫਿਰ ਵਾਰੀ ਆਈ ਜਲਾਲ ਦੇ ਪੰਚਾਇਤ ਘਰ ਦੀ ਤੇ ਉਸ ਤੋਂ ਬਾਦ  ਟਰੱਕ ਯੂਨੀਅਨ ਜਲਾਲ ਤੇ ਵੀ ਅੱਜ ਕਾਂਗਰਸੀ ਵਰਕਰਾਂ ਨੇ ਪਰਮਜੀਤ ਸਿੰਘ ਬਰਾੜ ਨੂੰ ਟਰੱਕ ਯੂਨੀਅਨ ਦਾ ਪ੍ਰਧਾਨ ਬਣਾਕੇ ਲੱਡੂ ਵੰਡੇ ਤੇ ਢੋਲ ਵਜਾ ਕੇ ਖੁਸ਼ੀ ਮਨਾਈ ਗਈ। ਇਸ ਮੋਕੇ ਸੁਖਦੇਵ ਸਿੰਘ ਚੋਧਰੀ, ਹਰਮਿੰਦਰ ਸਿੰਘ, ਬਲਵਿੰਦਰ ਚੋਧਰੀ, ਜਗਸੀਰ ਸਿੰਘ ਮਹਿਣਾ, ਰਣਜੀਤ ਸਰਮਾਂ, ਭੰਗਾ ਸਿੰਘ, ਪਰਮਿੰਦਰ ਸਿੰਘ, ਹਾਕਮ ਸਿੰਘ ਬਰਾੜ, ਬਿੱਲੂ ਸਿੰਘ ਬਾਬੇ ਕਾ, ਗੱਗੂ ਜਲਾਲ, ਜਸਵੰਤ ਸਿੰਘ, ਉੱਤਮ ਸਿੰਘ, ਸਰਬਾ ਜਲਾਲ, ਪਾਲ ਸਿੰਘ, ਗੁਰਜੀਤ ਸਿੰਘ ਚੋਧਰੀ, ਸੁਰਜਨ ਸਿੰਘ, ਬਲਵੀਰ ਸਿੰਘ, ਰਘਵੀਰ ਸਿੰਘ, ਹਰਬੰਸ ਸਿੰਘ, ਜਗਜੀਤ ਸਿੰਘ ਪ੍ਰਧਾਨ ਯੂਥ ਕਾਂਗਰਸ, ਜਗਦੇਵ ਸਿੰਘ, ਜਗਸੀਰ ਸਿੰਘ, ਜਸਵੰਤ ਸਿੰਘ, ਸੁਖਵੀਰ ਸਿੰਘ ਸੋਨੂੰ, ਸਾਧੂ ਮਹਿਤਾ ਅਤੇ ਸਮੂਹ ਕਾਂਗਰਸ ਦੇ ਵਰਕਰ ਹਾਜ਼ਰ ਸਨ।

WRITTEN BY