Skip to content
Independent perspectives. Global stories.
BREAKING

ਐਸਜੀਪੀਸੀ ਹੁਣ ਲਵੇਗੀ ਕੈਂਸਰ ਮਰੀਜ਼ਾਂ ਦੀ ਸਾਰ, ਸਲਾਨਾ ਬਜਟ ’ਚ ਵਿਸ਼ੇਸ਼ ਫੰਡ

Share this story

image ਅੰਮ੍ਰਿਤਸਰ, 23 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਬਜਟ 29 ਮਾਰਚ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਹੋਵੇਗਾ ਅਤੇ ਇਸ ਵਾਰ ਇਹ ਬਜਟ ਕੈਂਸਰ ਰਿਲੀਫ ਫੰਡ ਦਾ ਘੇਰਾ ਵਧਾਉਣ ਲਈ ਟਰੱਸਟ ਕਾਇਮ ਕਰਨ, ਧਰਮ ਪ੍ਰਚਾਰ ਅਤੇ ਵਿਦਿਆ ਦੇ ਵਧੇਰੇ ਪ੍ਰਸਾਰ ‘ਤੇ ਕੇਂਦ੍ਰਿਤ ਹੋਵੇਗਾ। ਸ਼੍ਰੋਮਣੀ ਕਮੇਟੀ ਦਾ ਵਿੱਤੀ ਵਰ੍ਹੇ 2017-18 ਦਾ ਇਹ ਬਜਟ ਲਗਪਗ ਪੰਜ ਵਰ੍ਹਿਆਂ ਮਗਰੋਂ ਜਨਰਲ ਹਾਊਸ ਦੀ ਮੀਟਿੰਗ ਵਿਚ ਪਾਸ ਹੋਵੇਗਾ। 2011 ਤੋਂ ਇਹ ਬਜਟ ਜਨਰਲ ਹਾਊਸ ਦੀ ਥਾਂ ਅੰਤ੍ਰਿੰਗ ਕਮੇਟੀ ਵਲੋਂ ਹੀ ਪਾਸ ਕੀਤਾ ਜਾ ਰਿਹਾ ਸੀ ਕਿਉਂਕਿ ਸਹਿਜਧਾਰੀਆਂ ਨੂੰ ਵੋਟ ਪਾਉਣ ਦੇ ਮਾਮਲੇ ਨੂੰ ਲੈ ਕੇ 2011 ਵਿਚ ਹੋਈਆਂ ਚੋਣਾਂ ਤੋਂ ਬਾਅਦ ਸਦਨ ਦੇ ਗਠਨ ’ਤੇ ਰੋਕ ਲਾ ਦਿੱਤੀ ਗਈ ਸੀ। ਇਹ ਮਾਮਲਾ ਸੁਪਰੀਮ ਕੋਰਟ ਦੇ ਵਿਚਾਰ ਅਧੀਨ ਸੀ  ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਨੇ ਇਸ ਸਬੰਧੀ ਦੱਸਿਆ ਕਿ ਬਜਟ ਇਜਲਾਸ ਵਿਚ ਸ਼੍ਰੋਮਣੀ ਕਮੇਟੀ ਨਾਲ ਸਬੰਧਤ ਸੈਕਸ਼ਨ 85 ਦੇ ਸਮੂਹ ਗੁਰਦੁਆਰੇ, ਟਰਸੱਟ ਫੰਡ ਅਤੇ ਵਿਦਿਆ ਫੰਡ ਸਮੇਤ ਧਰਮ ਪ੍ਰਚਾਰ ਕਮੇਟੀ ਦਾ ਸਾਲਾਨਾ ਬਜਟ ਤੈਅ ਹੋਵੇਗਾ।

WRITTEN BY