ਵਾਸ਼ਿੰਗਟਨ, 24 ਅਗਸਤ (ਪੀ.ਟੀ.)-ਸੀਰੀਆ ‘ਚ ਅਸਦ ਸ਼ਾਸਨ ਦੁਆਰਾ ਰਸਾਇਣਕ ਹੱਥਿਆਰਾਂ ਦਾ ਇਸਤੇਮਾਲ ਕੀਤੇ ਜਾਣ ਦੀਆਂ ਖਬਰਾਂ ਦੇ ਵਿਚਕਾਰ ਅਮਰੀਕਾ ਵਿਸ਼ਵ ਦੇ ਆਗੂਆਂ ਨਾਲ ਸੰਪਰਕ ਜੋੜ ਕਰ ਰਿਹਾ ਹੈ। ਪੈਂਟਾਗਨ ਨੇ ਸੀਰੀਆ ਦੇ ਵੱਲ ਸੈਨਿਕ ਸਾਜ਼ੋ-ਸਾਮਾਨ ਭੇਜਣਾ ਸ਼ੁਰੂ ਕਰ ਦਿੱਤਾ ਹੈ। ਜਿਸ ‘ਚ ਜਲ ਸੈਨਾ ਦਾ ਇਕ ਜਹਾਜ ਵੀ ਪ੍ਰਮੁੱਖ ਹੈ। ਕੁਟਨੀਤਕ ਗਤੀਵਿਧੀਆਂ ਨੂੰ ਤੇਜ਼ ਕਰਦੇ ਹੋਏ ਅਮਰੀਕੀ ਵਿਦੇਸ਼ ਮੰਤਰੀ ਜਾਨ ਕੈਰੀ ਨੇ ਪਿਛਲੇ ਸਾਲ 24 ਘੰਟਿਆਂ ‘ਚ ਨ ਸਿਰਫ ਸੀਰੀਆਈ ਵਿਰੋਧੀ ਧਿਰ ਦੇ ਆਗੂਆਂ, ਸੰਯੁਕਤ ਰਾਸ਼ਟਰ ਜਨਰਲ ਸਕੱਤਰ ਅਤੇ ਯੂਰਪੀਅਨ ਤੇ ਅਰਬ ਲੀਗ ਦੇ ਲੀਡਰਾਂ ਨਾਲ ਗੱਲ ਕੀਤੀ ਬਲਕਿ ਉਨ੍ਹਾਂ ਨੇ ਬ੍ਰਿਟੇਨ, ਫਰਾਂਸ, ਜਾਰਡਨ, ਕਤਰ, ਤੁਰਕੀ, ਰੂਸ, ਜਰਮਨੀ, ਸੰਯੁਕਤ ਅਰਬ ਅਮੀਰਾਤ, ਇਟਲੀ, ਅਤੇ ਮਿਸਰ ਨਾਲ ਵੀ ਇਸ ਸਬੰਧੀ ਗੱਲ ਕੀਤੀ ਹੈ। ਸੀਰੀਆ ‘ਚ ਰਾਸਾਇਣਕ ਹੱਥਿਆਰਾਂ ਦੇ ਇਸਤੇਮਾਲ ਤੋਂ ਬਾਅਦ ਅੰਤਰਰਾਸ਼ਟਰੀ ਸਮੂਹ ਨੂੰ ਇਕਜੁੱਟ ਕਰਨ ‘ਚ ਕੈਰੀ ਦੀ ਰੁਝੇਵਿਆਂ ਤੋਂ ਬਾਅਦ ਰੱਖਿਆ ਮੰਤਰਾਲਾ ਨੇ ਜਲ ਸੈਨਿਕਾਂ ਨੂੰ ਸੀਰੀਆ ਦੇ ਵੱਲ ਰਵਾਨਾ ਕਰ ਦਿੱਤਾ ਹੈ ਤਾਂ ਜੋ ਰਾਸ਼ਟਰਪਤੀ ਓਬਾਮਾ ਦੇ ਵੱਲੋਂ ਸੈਨਿਕ ਹਮਲੇ ਦੇ ਸੰਭਾਵਿਤ ਫੈਸਲੇ ਦੀ ਤਿਆਰੀ ਰੱਖੀ ਜਾਵੇ।