ਧੂਰੀ, 25 ਮਾਰਚ (ਸਨੀ ਘਨੋਰ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸਂਨ ਜ੍ਹਿਲਾਂ ਸੰਗਰੂਰ ਡੈਲਗੈਟ ਇਜਲਾਜ ਡਾ ਮਾਘ ਸਿੰਘ ਸਟੇਟ ਕੈਸੀਅਰ ਅਤੇ ਡਾ ਧਰਮਪਾਲ ਮੀਤ ਪ੍ਰਧਾਨ ਪੰਜਾਬ ਦੀ ਅਗਵਾਈ ਹੇਠ ਧੂਰੀ ਵਿਖੇ ਹੋਇਆ , ਜਿਸ ਵਿੱਚ 9 ਬਲਾਕਾ ਦੇ 100 ਕਰੀਬ ਡੈਲੀਗੈਟਾਂ ਨੇ ਭਾਗ ਲਿਆ , ਜਿਸ ਵਿੱਚ ਜ੍ਹਿਲੇ ਦੀ ਲੇਖਾ ਜ਼ੋਖਾ ਰਿਪੋਟ ਜ੍ਹਿਲਾ ਸਕਤੱਰ ਰਮੇਸ ਕਾਲੀਆਂ ਨੇ ਪੜ੍ਹੀ ਅਤੇ ਜ੍ਹਿਲੇ ਦੀ ਕੈਸੀਅਰ ਦੀ ਰਿਪੋਟ ਜ੍ਹਿਲਾ ਖਜਾਨਚੀ ਡਾ ਜ਼ਸਵੰਤ ਸਿੰਘ ਨੇ ਪੜ੍ਹੀ । ਇਹ ਰਿਪੋਟਾਂ ਪੜ੍ਹਨ ਤੋ 30 ਦੇ ਕਰੀਬ ਡੈਲੀਗੈਟਾਂ ਬੈਂਸ ਵਿੱਚ ਹਿੱਸਾ ਲਿਆ ਅਤੇ ਐਸੋਸੀਏਸ਼ਨ ਦੇ ਜ੍ਹਿਲਾ ਪ੍ਰਧਾਨ ਡਾ ਅਨਵਰ ਭਸੋੜ ਬੈ ਦੇ ਜਵਾਬ ਦੇਣ ਤੋਂ ਬਾਅਦ ਰਿਪੋਟ ਨੂੰ ਸਰਭਸੰਮਤੀ ਨਾਲ ਪਾਸ ਕੀਤਾ ਗਿਆ । ਜਿਸ ਤੋ ਬਾਅਦ ਪੁਰਾਣੀ ਕਮੇਟੀ ਨੂੰ ਭੰਗ ਕਰਕੇ ਨਵੀਂ ਕਮੇਟੀ ਦੀ ਚੋਣ ਕੀਤੀ ਗਈ , ਜਿਸ ਵਿੱਚ ਡਾ ਅਨਵਰ ਭਸੋੜ ਨੂੰ 8 ਵੀਂ ਵਾਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸਂਨ ਜ੍ਹਿਲਾਂ ਸੰਗਰੂਰ ਦਾ ਸਰਭ ਸੰਮਤੀ ਨਾਲ ਪ੍ਹਧਾਨ ਚੂਣਿਆ ਗਿਆ ਅਤੇ ਚੁਣੀ ਗਈ ਹੋਰ ਕਮੇਟੀ ਵਿੱਚ ਡਾ ਰਮੇਸ ਕਾਲੀਆ ਜ੍ਹਿਲਾ ਸਕੱਤਰ , ਡਾ ਜ਼ਸਵੰਤ ਸਿੰਘ ਜ੍ਹਿਲਾ ਕੈਸੀਅਰ , ਡਾ ਬਲਜਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ , ਡਾ ਅਵਤਾਰ ਸਿੰਘ , ਡਾ ਉਤੱਮ ਸਿੰਘ ਅਤੇ ਗੁਰਮੁੱਖ ਸਿੰਘ ਨੂੰ ਮੀਤ ਪਧਾਨ , ਡਾ ਹਰਜਿੰਦਰ ਸਿੰਘ ਅਤੇ ਡਾ ਅਸੋਕ ਨੂੰ ਜੁਆਇਟ ਸਕੱਤਰ , ਹਰਮੇਸ ਕੁਮਾਰ , ਬਰਿੰਦਰ ਕੁਮਾਰ , ਗੁਰਜੰਟ ਸਿੰਘ , ਗੂਰਦੀਪ ਸਿੰਘ ਅਤੇ ਦਵਿੰਦਰ ਸਿੰਘ ਨੂੰ ਜ੍ਹਿਲਾ ਕਮੇਟੀ ਮੈਂਬਰ ਚੂਣਿਆ ਗਿਆ । ਡਾ ਅਨਵਰ ਭਸੋੜ ਨੇ ਕਿਹਾ ਕਿ ਉਹ ਪਹਿਲਾ ਦੀ ਤਰ੍ਹਾ ਮੈਡੀਕਲ ਪ੍ਰੈਕਟੀਸ਼ਨਰਾ ਦੀਆਂ ਮੰਗਾਂ ਦੇ ਹੱਲ ਹਮੇਸ ਯਤਨਸ਼ੀਲ ਰਹਿਣਗੇ।
ਡਾ. ਅਨਵਰ ਭਸੋੜ 8ਵੀਂ ਵਾਰ ਸਰਭ ਸੰਮਤੀ ਨਾਲ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸਂਨ ਦੇ ਪ੍ਰਧਾਨ ਬਣੇ



