Skip to content
Independent perspectives. Global stories.
BREAKING

ਓਰਬਿਟ ਬੱਸ ਅਤੇ ਕਾਰ ਵਿਚਕਾਰ ਹੋਏ ਦਰਦਨਾਕ ਹਾਦਸੇ ’ਚ 4 ਮੌਤਾਂ-1 ਜ਼ਖਮੀ

Share this story

image ਬਠਿੰਡਾ/ਤਪਾ ਮੰਡੀ, 25 ਮਾਰਚ (ਸੁਖਵਿੰਦਰ ਸਰਾਂ, ਧਰਮਿੰਦਰ ਧਾਲੀਵਾਲ)- ਅੱਜ ਸਵੇਰੇ ਲਗਭਗ 9.30 ਵਜੇ ਦੇ ਕਰੀਬ ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਪ੍ਰਾਈਵੇਟ ਬੱਸ ਅਤੇ ਕਾਰ ਵਿਚਕਾਰ ਹੋਈ ਦਰਦਨਾਕ ਭਿਅੰਨਕ ਸੜਕ ਹਾਦਸੇ ‘ਚ 2 ਨੰਬਰਦਾਰਾਂ, ਇੱਕ ਪੰਚ ਅਤੇ ਸਾਬਕਾ ਪੰਚ ਦੀ ਮੋਤ ਹੋ ਜਾਣ ਕਾਰਨ ਪਿੰਡ ਘੁੰਨਸ ‘ਚ ਮਾਤਮ ਛਾਂ ਗਿਆ ਅਤੇ ਪ੍ਰਾਈਵੇਟ ਬੱਸ ਨੂੰ ਬਚਾਉਣ ਲਈ ਪੁਲਸ ਨੇ ਘਟਨਾ ਥਾਂ ਨੂੰ ਪੁਲਸ ਛਾਉਣੀ ‘ਚ ਤਬਦੀਲ ਕਰਕੇ ਥਾਣਾ ਤਪਾ ‘ਚ ਰੁਪੌਸ਼ ਕਰਕੇ ਖੜ੍ਹਾ ਦਿੱਤੀ। ਮੋਕੇ ’ਤੇ ਜਾਕੇ ਪਰਾਪਤ ਜਾਣਕਾਰੀ ਅਨੁਸਾਰ ਬੱਸ ਬਠਿੰਡਾ ਤੋਂ ਬਰਨਾਲਾ ਵੱਲ ਜਾ ਰਹੀ ਸੀ ਤਾਂ ਪਿੰਡ ਘੁੰਨਸ਼ਾਂ ਤੋਂ ਆ ਰਹੀ ਕਾਰ ਜਿਸ ‘ਚ ਸਵਾਰ ਪੰਚ ਜੱਗਾ ਸਿੰਘ, ਨੰਬਰਦਾਰ ਬਹਾਦੁਰ ਸਿੰਘ, ਨੰਬਰਦਾਰ ਸੁਖਜੀਤ ਸਿੰਘ, ਸਾਬਕਾ ਪੰਚ ਹਰਦੇਵ ਸਿੰਘ ਸਨ ਜਿਸ ਨੂੰ ਡਰਾਇਵਰ ਜਗਤਾਰ ਸਿੰਘ ਉਰਫ ਪੁੱਤਰ ਜਲੰਧਰ ਸਿੰਘ ਚਲਾ ਰਿਹਾ ਸੀ ਅਤੇ ਪਟਵਾਰੀ ਦੀ ਪਾਰਟੀ ‘ਚ ਸਾਮਲ ਹੋਣ ਜਾ ਰਹੇ ਸਨ। ਇਸ ਫੋਰ ਲਾਈਨ ‘ਚ ਕੋਈ ਕੇੱਟ ਨਾ ਹੋਣ ਕਾਰਨ  ਤੇਜ ਰਫਤਾਰ ਪ੍ਰਾਈਵੇਟ ਬੱਸ ਨਾਲ ਸਿੱਧੀ ਜਾ ਟਕਰਾਈ। ਜਿਸ ‘ਚ ਡਰਾਇਵਰ ਜਗਤਾਰ ਸਿੰਘ ਉਰਫ ਤਾਰੀ ਨੂੰ ਛੱਡ ਬਾਕੀ ਸਾਰੇ ਜਣਿਆਂ ਦੀ ਮੋਕੇ ‘ਤੇ ਹੀ ਮੋਤ ਹੋ ਗਈ। ਹਾਦਸਾ ਇਨ੍ਹਾਂ ਜਬਰਦਸਤ ਸੀ ਕਿ ਕਾਰ ਦੇ ਪਰਖਚੇ ਉਡ ਗਏ ਤੰ ਹਾਦਸੇ ਦੀ ਗੂੰਜ ਸੁਣਕੇ ਕੇੋ ਇਰਦ-ਗਿਰਦ ਦੇ ਖੇਤਾਂ ‘ਚ ਕੰਮ ਕਰਦੇ ਕਿਸ਼ਾਨਾਂ,ਮਜਦੂਰਾਂ,ਰਾਹਗੀਰਾਂ ਨੇ ਅਤੇ ਤਪਾ ਪੁਲਸ ਦੀ ਮਦਦ ਨਾਲ ਮ੍ਰਿਤਕਾਂ ਨੂੰ ਤਾਕੀਆਂ ਤੋੜਕੇ ਬਾਹਰ ਕੱਢਿਆਂ ਗਿਆ.ਘਟਨਾ ਦਾ ਪਤਾ ਲੱਗਦੇ ਹੀ ਪਿੰਡ ਘੁੰਨਸ ‘ਚ ਸੋਗ ਦੀ ਲਹਿਰ ਫੈਲ ਗਈ।ਇਸ ਮੋਕੇ ਸੁਰਿੰਦਰ ਪਾਲ ਸਿੰਘ ਐਸ.ਪੀ(ਐਚ), ਡੀ.ਐਸ.ਪੀ.ਜੀ.ਐਸ.ਸੰਘਾ,ਡੀ.ਐਸ.ਪੀ.ਤਪਾ ਸੁਰਿੰਦਰ ਕੁਮਾਰ ਸ਼ਰਮਾ,ਐਸ.ਆਈ ਮਲਕੀਤ ਸਿੰਘ ਦੀ ਅਗਵਾਈ ‘ਚ 100 ਤੋਂ ਵੱਧ ਪੁਲਸ ਕਰਮਚਾਰੀਆਂ ਨੇ ਪਹੁੰਚ ਕੇ ਮਿੰਨੀ ਸਹਾਰਾ ਕਲੱਬ ਦੀਆਂ ਦੋਵਾਂ ਐਬੂਲੈਂਸ਼ਾਂ ਦੁਆਰਾ ਲਾਸ਼ਾਂ ਨੂੰ ਬਰਨਾਲਾ ਵਿਖੇ ਭੇਜਿਆਂ ਗਿਆ,ਇਸ ਹਾਦਸੇ ‘ਚ ਡਰਾਇਵਰ ਜਗਤਾਰ ਸਿੰਘ ਜਖਮੀ ਹਾਲਤ ‘ਚ ਗੰਭੀਰ ਜਖਮੀ ਹੈ। ਘਟਨਾ ਦਾ ਪਤਾ ਲੱਗਦੈ ਹੀ ਸਾਬਕਾ ਵਿਧਾਇਕ ਬਲਵੀਰ ਸਿੰਘ ਘੁੰਨਸ ਨੇ ਮੋਕੇ ‘ਤੇ ਪਹੁੰਚਕੇ ਪਰਿਵਾਰ ਮੈਂਬਰਾਂ ਨਾਲ ਦੁਖ ਦਾ ਪ੍ਰਗਟਾਵਾ ਕੀਤਾ ਗਿਆ। ਜਦ ਸਾਡੇ ਪ੍ਰਤੀਨਿਧ ਨੇ ਪਿੰਡ ਘੁੰਨਸ ਦਾ ਦੋਰਾ ਕੀਤਾ ਤਾਂ ਸਾਰੇ ਪਿੰਡ ‘ਚ ਮਾਤਮ ਛਾਇਆ ਪਿਆ ਸੀ ਅਤੇ ਪਿੰਡ ਨਿਵਾਸੀਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਬਣਾਈ ਜਾ ਰਹੀ ਚਹੁੰਮਾਰਗੀ ਸੜਕਾਂ ਨੂੰ ਪਿੰਡਾਂ ਨੂੰ ਜਾਣ ਲਈ ਕੋਈ ਕੱਟ ਨਾ ਦੇਣ ਕਾਰਨ ਹਾਦਸੇ ਵਾਪਰ ਰਹੇ ਹਨ ਉਨ੍ਹਾਂ ਦੀ ਮੰਗ ਹੈ ਕਿ ਪਿੰਡਾਂ ‘ਚ ਜਾਣ ਲਈ ਕੱਟ ਦਿੱਤੇ ਜਾਣ ਤਾਂ ਜੋ ਹਾਦਸ਼ਿਆਂ ਤੋਂ ਰਾਹਤ ਮਿਲ ਸਕੇ। ਬੱਸ ਦਾ ਡਰਾਇਵਰ ਮੋਕਾ ਵਾਰਦਾਤ ਤੋਂ ਫਰਾਰ ਦੱਸਿਆ ਜਾਂਦਾ ਹੈ ਅਤੇ ਪ੍ਰਾਈਵੇਟ ਬੱਸ ਵਿਚਲੀਆਂ ਸਵਾਰੀਆਂ ਨੂੰ ਅਪਣੀ ਮੰਜਿਲ ‘ਤੇ ਪੁੱਜਣ ਲਈ ਹੋਰ ਬੱਸਾਂ ‘ਤੇ ਜਾਣਾ ਪਿਆ. ਜਦ ਸਵਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੇ ਮਨ ‘ਚ ਡਰ ਪਿਆ ਹੋਇਆ ਸੀ ਅਤੇ ਪ੍ਰਾਈਵੇਟ ਬੱਸ ਬਹੁਤ ਤੇਜ ਰਫਤਾਰ ਹੋਣ ਬਾਰੇ ਵੀ ਦੱਸਿਆ। ਗੰਭੀਰ ਹਾਲਤ ‘ਚ ਜਖਮੀ ਡਰਾਇਵਰ ਨੂੰ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ।

WRITTEN BY