ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵ੍ਹਾਈਟ ਹਾਊਸ ‘ਚ ਇਕ ਟਰੱਕ ‘ਤੇ ਚੜ੍ਹੇ, ਹਾਰਨ ਵਜਾਇਆ ਅਤੇ ਟਰੱਕ ਚਲਾਉਣ ਦੀ ਨਕਲ ਕੀਤੀ। ਅਸਲ ‘ਚ ਇਹ ਸਭ ਉਨ੍ਹਾਂ ਨੇ ਉੱਥੇ ਮੌਜੂਦ ਟਰੱਕ ਉਦਯੋਗ ਦੇ ਪ੍ਰਤੀਨਿਧਾਂ ਦੇ ਸਵਾਗਤ ‘ਚ ਕੀਤਾ। ਮੀਡੀਆ ਕਰਮਚਾਰੀਆਂ ਦੀ ਮੌਜੂਦਗੀ ‘ਚ ਸ਼ੁੱਕਰਵਾਰ ਨੂੰ ਟਰੰਪ ਆਪਣੇ ਘਰ ਦੇ ਬਾਹਰ ਆਏ ਅਤੇ ਵ੍ਹਾਈਟ ਹਾਊਸ ‘ਚ ਖੜੇ ਦੋ ਵੱਡੇ ਟਰੱਕਾਂ ਕੋਲ ਗਏ।
ਟਰੰਪ ਨੇ ਟਰੱਕ ਕੰਪਨੀਆਂ ਦੇ ਸੀ. ਆਈ. ਓ. ਅਤੇ ਟਰੱਕ ਡਰਾਈਵਰਾਂ ਨਾਲ ਹੱਥ ਮਿਲਾਇਆ। ਉਨ੍ਹਾਂ ਡਰਾਈਵਰਾਂ ਨੂੰ ਸੁਰੱਖਿਆ ਰਿਕਾਰਡ ‘ਤੇ ਵਧਾਈ ਦਿੱਤੀ। ਉਨ੍ਹਾਂ ਕਈ ਵਾਰ ਕਿਹਾ,”ਦੁਰਘਟਨਾ ਮੁਕਤ’ ਉਨ੍ਹਾਂ ਨੇ ਸੀ.ਈ.ਓ. ਵੱਲ ਮੁੜਦਿਆਂ ਡਰਾਇਵਰਾਂ ਨਾਲ ਮਜ਼ਾਕ ਕੀਤਾ ਅਤੇ ਪੁੱਛਿਆ,”ਕੌਣ ਜ਼ਿਆਦਾ ਕਮਾਉਂਦਾ ਹੈ?” ਇਸ ਮਗਰੋਂ ਟਰੰਪ ਵ੍ਹਾਈਟ ਹਾਊਸ ‘ਚ ਖੜੇ ਇਕ ਟਰੱਕ ‘ਤੇ ਚੜ੍ਹ ਗਏ। ਉਨ੍ਹਾਂ ਕਈ ਵਾਰ ਟਰੱਕ ਦਾ ਹਾਰਨ ਵਜਾਇਆ, ਡਰਾਈਵਰ ਦੀ ਸੀਟ ‘ਤੇ ਬੈਠ ਕੇ ਖਿੜਕੀ ‘ਚੋਂ ਬਾਹਰ ਦੇਖਿਆ। ਇਸ ਮਗਰੋਂ ਟਰੰਪ ਦੀ ਇਹ ਤਸਵੀਰ ਹਰ ਪਾਸੇ ਛਾ ਗਈ। ਬਾਅਦ ‘ਚ ਟਰੰਪ ਨੇ ਵ੍ਹਾਈਟ ਹਾਊਸ ਦੇ ਮੰਤਰੀ ਮੰਡਲ ‘ਚ ਸੀ. ਈ. ਓ. ਅਤੇ ਡਰਾਈਵਰਾਂ ਦੇ ਸਮੂਹ ਨਾਲ ਮੁਲਾਕਾਤ ਕੀਤੀ।


