June 20, 2026 2:55 am

ਗੈਸ ਸਿਲੰਡਰ ਘਰ ਪਹੁੰਚਣ ਤੋਂ ਪਹਿਲਾਂ ਸਬਸਿਡੀ ਜਮ੍ਹਾ ਹੋਵੇਗੀ ਬੈਂਕ ਖਾਤੇ ਵਿੱਚ

ਚੰਡੀਗੜ੍ਹ, 22 ਅਗਸਤ (ਵਿਸ਼ਵ ਵਾਰਤਾ) : ਰਸੋਈ ਗੈਸ ਪ੍ਰਤੱਖ ਲਾਭ ਤਬਾਦਲਾ ਸਕੀਮ ਹੇਠ ਖਪਤਕਾਰਾਂ ਨੂੰ ਸਬਸਿਡੀ ਦੀ ਰਕਮ ਉਨ੍ਹਾਂ ਦੇ ਆਧਾਰ ਨਾਲ ਜੁੜੇ ਬੈਂਕ ਖਾਤਿਆਂ ਵਿੱਚ ਜਮਾ੍ਹ ਕਰਵਾਈ ਜਾਂਦੀ ਹੈ ਤੇ ਇਸ ਲਈ ਖਪਤਕਾਰ ਦੇ ਖਾਤੇ ਵਿੱਚ ਪ੍ਰਤੀ ਸਿਲੰਡਰ 435 ਰੁਪਏ ਦੀ ਸਬਸਿਡੀ ਜਮਾ੍ਹ ਕਰਵਾਈ ਜਾਵੇਗੀ, ਜਿਹੜੇ ਵੀ ਰਸੋਈ ਗੈਸ ਖਪਤਕਾਰ ਇਸ ਯੋਜਨਾ ਵਿੱਚ ਸ਼ਾਮਿਲ ਹੋਣਗੇ, ਉਨ੍ਹਾਂ ਨੂੰ ਸਿਲੰਡਰ ਬਾਜ਼ਾਰੀ ਮੁੱਲ ਉਪਰ ਦਿੱਤਾ ਜਾਵੇਗਾ। ਪ੍ਰਤੀ ਖਪਤਕਾਰ ਵੱਧ ਤੋਂ ਵੱਧ ਸਬਸਿਡੀ ਵਾਲੇ 9 ਸਿਲੰਡਰ ਦਿੱਤੇ ਜਾਣੇ ਹਨ, ਜਦ ਵੀ ਖਪਤਕਾਰ ਆਪਣਾ ਸਬਸਿਡੀ ਵਾਲਾ ਸਿਲੰਡਰ ਬੁੱਕ ਕਰਵਾਏਗਾ ਤਾਂ ਉਸ ਦੀ ਸਬਸਿਡੀ ਉਸ ਦੇ ਬੈਂਕ ਖਾਤੇ ਵਿੱਚ ਸਿੱਧੀ ਜਮ੍ਹਾ ਕਰਵਾ ਦਿੱਤੀ ਜਾਵੇਗੀ। ਸਰਕਾਰ ਵੱਲੋਂ ਅਜਿਹਾ ਪ੍ਰਬੰਧ ਕੀਤਾ ਗਿਆ ਹੈ ਕਿ ਖਪਤਕਾਰ ਦੇ ਘਰ ਗੈਸ ਸਿਲੰਡਰ ਪਹੁੰਚਣ ਤੋਂ ਪਹਿਲਾਂ ਉਸ ਦੇ ਬੈਂਕ ਖਾਤੇ ਵਿੱਚ ਸਬਸਿਡੀ ਦੀ ਰਕਮ ਜਮਾ੍ਹ ਹੋ ਜਾਵੇ ਤਾਂ ਜੋ ਉਸ ਨੂੰ ਬਾਜ਼ਾਰੀ ਮੁੱਲ ਉਪਰ ਸਿਲੰਡਰ ਲੈਣ ‘ਤੇ ਕੋਈ ਮਾਲੀ ਮੁਸ਼ਕਿਲ ਪੇਸ਼ ਨਾ ਆਵੇ।

Send this to a friend