ਪਾਤੜਾਂ, 16 ਮਾਰਚ (ਹਰਭਜਨ ਸਿੰਘ ਮਹਿਰੋਕ)- ਪੁਲਿਸ ਜ਼ਿਲ੍ਹਾ ਪਟਿਆਲਾ ਦੇ ਮਾਨਯੋਗ ਐਸ. ਐਸ. ਪੀ. ਡਾ. ਐਸ ਭੂਪਤੀ ਦੇ ਸਖਤ ਦਿਸ਼ਾ ਨਿਰਦੇਸ਼ਾਂ ਦੇ ਚਲਦਿਆਂ ਡੀ. ਐਸ. ਪੀ. ਸ੍ਰੀ ਸਤਪਾਲ ਸ਼ਰਮਾ ਦੀ ਅਗਵਾਈ ਹੇਠ ਪੈਂਦੇ ਪਿੰਡਾਂ ਅਤੇ ਬਜਾਰਾਂ ਅੰਦਰ ਕਈ ਥਾਵਾਂ ਅੰਦਰ ਕਰਾਈਮ ਨੂੰ ਰੋਕਣ ਲਈ ਪੁਲਿਸ 24 ਘੰਟੇ ਲੋਕਾਂ ਦੀ ਹਿਫਾਜਤ ਲਈ ਵਚਨਬੱਧ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੁਲਿਸ ਥਾਣਾ ਪਾਤੜਾਂ ਦੇ ਇੰਚਾਰਜ ਐਸ. ਐਚ. ਓ. ਗੁਰਭਜਨ ਸਿੰਘ ਨੇ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਭਜਨ ਸਿੰਘ ਨੇ ਕਿਹਾ ਕਿ ਥਾਣੇ ਅਧੀਨ ਕਰਾਈਮ ਨੂੰ ਰੋਕਣ ਲਈ ਪੁਲਿਸ 24 ਘੰਟੇ ਆਪਣੀ ਡਿਉਟੀ ਨਿਭਾਅ ਰਹੀ ਹੈ ਤੇ ਲੋਕਾਂ ਦੀ ਹਿਫਾਜਤ ਕਰਨਾ ਸਾਡਾ ਫਰਜ ਹੈ। ਉਨ੍ਹਾਂ ਕਿਹਾ ਕਿ ਪਿਛਲੇ ਥੋੜੇ ਦਿਨਾਂ ਤੋਂ ਵੱਖ-ਵੱਖ ਥਾਵਾਂ ਤੇ ਕਰਾਈਮ ਅਤੇ ਹੋਰ ਪ੍ਰਕਾਰ ਦੇ ਗਲਤ ਕੰਮਾਂ ਨੂੰ ਅੰਜਾਮ ਦੇਣ ਵਾਲਿਆਂ ਮਗਰ ਪੁਲਿਸ ਆਪਣਾ ਕੰਮ ਬਖੂਬੀ ਨਿਭਾ ਰਹੀ ਹੈ। ਜਿਨ੍ਹਾਂ ਚੋਂ ਭੁੱਕੀ, ਸਮੈਕ ਵਰਗੀਆਂ ਨਸ਼ਿਆਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਰੋਕਣ ਲਈ ਵੱਖ-ਵੱਖ ਕੇਸਾਂ ਚ ਲੋੜੀਂਦੇ ਦੋਸ਼ੀ ਕਾਬੂ ਕੀਤੇ ਗਏ ਜਿਨ੍ਹਾਂ ਉਪਰ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਪ੍ਰੈਸ ਰਾਹੀਂ ਅਪੀਲ ਕੀਤੀ ਕਿ ਉਹ ਬੇਫਿਕਰ ਹੋ ਕੇ ਬਾਜ਼ਰ ਅਤੇ ਪਿਡਾਂ ਵਿੱਚ ਆਪੋ ਆਪਣੇ ਕਾਰੋਬਾਰ ਕਰਨ ਜੇਕਰ ਉਨ੍ਹਾਂ ਨਾਲ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ੳੇਹ ਸਿੱਧਾ ਮੇਰੇ ਆਪਣਾ ਰਾਬਤਾ ਕਾਇਮ ਕਰ ਸਕਦੇ ਹਨ। ਪੁਲਿਸ ਥਾਣਾ ਇੰਚਾਰਜ ਵੱਲੋਂ ਸ਼ਰਾਰਤੀ ਅਨਸਰਾਂ ਤੇ ਚੋਰਾਂ ਨੂੰ ਤਾੜਨਾ ਕੀਤੀ ਗਈ ਕਿ ਉਹ ਆਪਣੀਆ ਹਰਕਤਾਂ ਤੋਂ ਬਾਜ ਆਉਣ ਨਹੀਂ ਤਾਂ ਉਨ੍ਹਾਂ ਉੱਪਰ ਸੱਖਤ ਕਾਰਵਾਈ ਕੀਤੀ ਜਾਵੇਗੀ। ਜੇਕਰ ਕੋਈ ਸ਼ਰਾਰਤੀ ਅਨਸਰ ਪੁਲਿਸ ਦੇ ਅੜਿਕੇ ਚੜ੍ਹ ਗਿਆ ਤਾਂ ਉੇਹ ਬਖਸ਼ਿਆ ਨਹੀਂ ਜਾਵੇਗਾ। ਅਖੀਰ ਵਿੱਚ ਉਨ੍ਹਾਂ ਬੁਲੇਟ ਤੇ ਪਟਾਕੇ ਮਾਰਨ ਵਾਲਿਆਂ ਭੂੰਡ ਆਸ਼ਕਾਂ ਨੂੰ ਵੀ ਤਾੜਨਾ ਕੀਤੀ।
ਅਪਰਾਧ ਰੋਕਣ ਲਈ ਪੁਲਿਸ 24 ਘੰਟੇ ਲੋਕਾਂ ਦੀ ਹਿਫਾਜਤ ਲਈ ਵਚਨਬੱਧ : ਡੀ.ਐਸ.ਪੀ. ਸ੍ਰੀ ਸਤਪਾਲ ਸ਼ਰਮਾ



