Skip to content
Independent perspectives. Global stories.
BREAKING

ਸਾਬਕਾ ਵਿੱਤ ਮੰਤਰੀ ਸ. ਢੀਂਡਸਾ ਵੱਲੋਂ ‘ਪੰਜਾਬ ਟਾਇਮਜ਼’ ਦਾ ਸ਼ਹੀਦੀ ਜੋੜ ਮੇਲਾ ਸਪਲੀਮੈਂਟ ਜਾਰੀ

Share this story

image ਮੂਨਕ, 16 ਮਾਰਚ (ਕੁਲਵੰਤ ਦੇਹਲਾ)- ਸਿੱਖ ਕੌਮ ਦੇ ਮਹਾਨ ਜਰਨੈਲ ਸ਼ਹੀਦ ਬਾਬਾ ਅਕਾਲੀ ਫੂਲਾ ਸਿੰਘ ਜੀ ਦੇ ਸਲਾਨਾ ਸ਼ਹੀਦੀ ਜੋੜ  ਮੇਲੇ ਤੇ ‘ਪੰਜਾਬ ਟਾਇਮਜ਼’ ਅਖਾਬਰ ਵੱਲੋਂ ਛਾਪੇ ਗਏ ਸਪਲੀਮੈਂਟ ਨੂੰ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਆਪਣੇ ਕਰ ਕਮਲਾ ਨਾਲ ਗੁਰਅਦਵਾਰਾ ਸਾਹਿਬ ਦੇਹਲਾ ਸੀਹਾਂ ਵਿਖੇ ਰਿਲੀਜ਼ ਕੀਤਾ। ਸਪਲੀਮੈਂਟ ਤੋਂ ਖੁਸ਼ ਹੋ ਕੇ ਢੀਂਡਸਾ ਨੇ ‘ਪੰਜਾਬ ਟਾਇਮਜ਼’ ਅਖਬਾਰ ਅਤੇ ਪੱਤਰਕਾਰ ਕੁਲਵੰਤ ਸਿੰਘ ਦੇਹਲਾ ਨੂੰ ਮੁਬਾਰਕਵਾਦ ਦਿੱਤੀ। ਉੱਥੇ ਇਸ ਸਪਲੀਮੈਂਟ ਕੱਢਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸ. ਜਸਪਾਲ ਸਿੰਘ ਦੇਹਲਾ ਚੇਅਰਮੈਨ ਬਲਾਕ ਸੰਮਤੀ ਲਹਿਰਾਗਾਗਾ ਦਾ ਵੀ  ਧੰਨਵਾਦ ਕੀਤਾ। ਇਸ ਮੌਕੇ ਬਾਬਾ ਨੱਛਤਰ ਸਿੰਘ ਜੀ ਕਾਲੀ ਕੰਬਲੀ ਵਾਲੇ, ਤੇਜਾ ਸਿੰਘ ਕਮਾਲਪੁਰ ਜ਼ਿਲ੍ਹਾ ਪ੍ਰਧਾਨ, ਗਗਨਦੀਪ ਸਿੰਘ ਖੰਡੇਬਾਦ, ਰਾਗੀ ਜਗਮੇਲ ਸਿੰਘ ਛਾਜਲੀ, ਗਿਆਨੀ ਨਿਰੰਜਨ ਸਿੰਘ ਭੁਟਾਲ, ਰਾਮਪਾਲ ਸਿੰਘ ਬਹਿਣੀਵਾਲ, ਗੋਰਾ ਸਿੰਘ ਸਾਬਕਾ ਸਰਪੰਚ, ਦਲਜੀਤ ਸਿੰਘ ਸਰਾਓਂ, ਵਰਇੰਦਰਪਾਲ ਟੀਟੂ, ਰਣਵੀਰ ਸਿੰਘ ਦੇਹਲਾ, ਸੁਖਵਿੰਦਰ ਸਿੰਘ ਪ੍ਰਧਾਨ, ਜਗਸੀਰ ਸਿੰਘ ਖਜਾਨਚੀ, ਗਿਆਨੀ ਗੁਰਤੇਜ ਸਿੰਘ, ਧੰਨਾ ਸਿੰਘ, ਸੁਰਇੰਦਰ ਸਿੰਘ ਪਾਤੜਾਂ, ਹੁਕਮਾ ਸਿੰਘ ਸਰਪੰਚ, ਰਾਮਲਾਲ ਸਿੰਘ ਸਾਬਕਾ ਸਰਪੰਚ ਆਦਿ ਹਾਜ਼ਰ ਸਨ।

WRITTEN BY