ਨੂਰਪੁਰ ਬੇਦੀ 15 ਮਾਰਚ (ਕਮਲਜੀਤ ਢੀਂਡਸਾ, ਬਲਜਿੰਦਰ ਸਿੱਧੂ) ਕੌਮੀ ਤਿਉਹਾਰ ਹੋਲਾ-ਮਹੱਲਾ ਦੇ ਸਬੰਧ ’ਚ ਖੇਤਰ ਦੇ ਪਿੰਡ ਅਬਿਆਣਾ ਦੇ ਗੁਰਦੁਆਰਾ ਬੂੰਗਾ ਸ੍ਰੀ ਬਗੀਚੀ ਸਾਹਿਬ ਵਿਖੇ ਸਲਾਨਾ ਘੋੜ ਦੋੜ ਕਰਵਾਇਆ ਗਈ, ਜਿਸ ’ਚ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਆਪਣੇ-ਆਪਣੇ ਦਲਾਂ-ਬਲਾਂ ਸਮੇਤ ਸ਼ਾਮਿਲ ਹੋਏ। ਇਸ ਦੌਰਾਨ ਨਿਹੰਗ ਸਿੰਘ ਨੇ ਘੋੜ ਸਵਾਰੀ, ਨੇਜ਼ੇਬਾਜ਼ੀ, ਗਤਕੇਬਾਜ਼ੀ ਆਦਿ ਦੇ ਜੰਗਜੂ ਜੌਹਰ ਵਿਖਾਏ ਗਏ। ਇਸ ਮੌਕੇ ਤੇ ਜਥੇਦਾਰ ਬਾਬਾ ਬਲਦੇਵ ਸਿੰਘ ਨੇ ਸਾਰਿਆ ਸੰਗਤਾ ਨੂੰ ਹੋਲੇ ਮੁਹਲੱੇ ਦੀਆ ਵਧਾਈਆ ਦਿੱਤੀਆਂ ਉੱਥੇ ਹੀ ਉਨ੍ਹਾਂ ਦੱਸਿਆਂ ਇਨ੍ਹਾਂ ਉਕਤ ਸਾਲਨਾ ਘੋੜ-ਦੋੜਾ ਕੌਮੀ ਤਿੳੇੁਹਾਰ ਹੋਲਾ ਮਹੱਲਾ ਦੇ ਅਗਲੇ ਦਿਨ ਅਯੋਜਿਤ ਕੀਤੀਆ ਜਾਦਿਆ ਹਨ। ਇਸ ਪਹਿਲਾ ਸੰਗਤਾ ਲਈ ਗੁਰਦੁਆਰਾ ਵਿਕੇ ਸੰਗਤਾ ਲਈ ਇਨ੍ਹਾ ਦਿਨ੍ਹਾ ‘ਚ ਲੰਗਰ ਵੀ ਲਗਾਏ ਜਾਦੇ ਹਨ। ਇਸ ਮੋਕੇ ਤੇ ਦਲ ਬਾਬਾ ਬਿਧੀ ਚੰਦ ਸਾਹਿਬ ਜੀ ਦੇ 12ਵੇ ਮੁੱਖੀ ਸਿੰਘ ਸਾਹਿਬ,ਬਾਬਾ ਅਵਤਾਰ ਸਿੰਘ ਜੀ ਦਲ ਸਮੇਤ ਪਹੁੰਚੇ।
ਹੋਲੇ ਮਹੱਲੇ ’ਤੇ ਨਿਹੰਗ ਸਿੰਘ ਪਰਿਵਾਰਾਂ ਸਮੇਤ ਸ਼ਾਮਿਲ



