ਲੌਂਗੋਵਾਲ, 12 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਅਮਨ ਅਰੋੜਾ ਪਹਿਲਾਂ ਦੋ ਵਾਰ ਕਾਂਗਰਸ ਵਿੱਚ ਕਿਸਮਤ ਅਜ਼ਮਾ ਚੁੱਕੇ ਹਨ ਪਰ ਦੋਨੋਂ ਵਾਰ ਹਾਰ ਹੀ ਪੱਲੇ ਪਈ। ਇਸ ਵਾਰ ਆਮ ਆਦਮੀ ਪਾਰਟੀ ਦਾ ਪੱਲਾ ਫੜ ਕੇ 30307 ਵੋਟਾਂ ਤੋਂ ਜਿੱਤ ਪ੍ਰਾਪਤ ਕਰ ਲਈ। ਅਮਨ ਅਰੋੜਾ ਆਮ ਆਦਮੀ ਪਾਰਟੀ ਤੋਂ ਅਕਾਲੀ ਦਲ ਦੇ ਉਮੀਦਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਜਿਨ੍ਹਾਂ ਨੇ 42508 ਵੋਟਾਂ ਹਾਸਿਲ ਕੀਤੀਆਂ। ਸੁਨਾਮ ਹਲਕੇ ਵਿੱਚ ਫੁੱਟ ਦਾ ਕਾਰਨ ਇਨ੍ਹਾਂ ਦੀ ਹਾਰ ਦਾ ਕਾਰਨ ਬਣਦਾ ਰਿਹਾ। ਅਰੋੜਾ ਸਿਆਸੀ ਖਹਿਬਾਜ਼ੀ ਤੋਂ ਅੱਕ ਕੇ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਪਿਛਲੇ ਕੁਝ ਸਮੇਂ ਤੋਂ ਪਾਰਟੀ ’ਚ ਸਰਗਰਮੀ ਨਾਲ ਕੰਮ ਕਰ ਰਹੇ ਸਨ ਤੇ ਉਨ੍ਹਾਂ ਨੂੰ ਪਾਰਟੀ ਨੇ ਟਰਾਂਸਪੋਰਟ ਵਿੰਗ ਦਾ ਸੀਨੀਅਰ ਮੈਂਬਰ ਲਿਆ ਗਿਆ ਤੇ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਨੂੰ ਪਾਰਟੀ ਦਾ ਸੁਨਾਮ ਤੋਂ ਉਮੀਦਵਾਰ ਬਣਾ ਦਿੱਤਾ ਗਿਆ। ਅਰੋੜਾ ਪਰਿਵਾਰ ਦਾ ਕਾਫੀ ਨਾ ਹੈ। ਅਮਨ ਬਾਬੂ ਭਗਵਾਨ ਦਾਸ ਅਰੋੜਾ ਦੇ ਲੜਕੇ ਹਨ ਜਿਹੜੇ 1997 ’ਚ ਕਾਂਗਰਸ ਦੇ ਵਿਧਾਇਕ ਬਣੇ ਸਨ। ਉਨ੍ਹਾਂ ਨੇ ਇਸ ਹਲਕੇ ਤੋਂ ਅਕਾਲੀ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਨੂੰ ਕਰੜੇ ਮੁਕਾਬਲੇ ’ਚ ਹਰਾ ਕੇ ਆਪਣੀ ਸਰਦਾਰੀ ਕਾਇਮ ਕੀਤੀ ਸੀ।
‘ਆਪ’ ਉਮੀਦਵਾਰ ਅਮਨ ਅਰੋੜਾ ਦੀ ਹਲਕਾ ਸੁਨਾਮ ’ਚ ਸਰਦਾਰੀ ਕਾਇਮ



