June 19, 2026 1:03 am

ਪੰਜਾਬ ਸਮੇਤ 7 ਰਾਜਾਂ ‘ਚ ਸਵਾਈਨਫਲੂ ਦੇ ਮਾਮਲੇ ਵਧੇ

ਨਵੀਂ ਦਿੱਲੀ, 21 ਅਗਸਤ (ਪੰਜਾਬ ਟਾਇਮਜ਼ ਬਿਊਰੋ) : ਦੇਸ਼ ਅੰਦਰ ਪੰਜਾਬ ਸਮੇਤ 7 ਰਾਜਾਂ ਵਿੱਚ ਸਵਾਇਨ ਫਲੂ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਪੰਜਾਬ ਵਿੱਚ ਸਾਲ 2013 ਦੌਰਾਨ 183 ਸਵਾਇਨ ਫਲੂ ਦੇ ਮਾਮਲੇ ਸਾਹਮਣੇ ਆਏ ਹਨ। ਜਦਕਿ 42 ਦੀਆਂ ਇਸ ਨਾਲ ਮੌਤ ਹੋ ਗਈ ਹੈ। ਦੇਸ਼ ਭਰ ਵਿੱਚ 4 ਹਜ਼ਾਰ 948 ਸਵਾਇਨ ਫਲੂ ਦੇ ਮਾਮਲੇ ਦਰਜ ਕੀਤੇ ਗਏ ਤੇ 624 ਦੀ ਇਸ ਬਿਮਾਰੀ ਨਾਲ ਮੌਤ ਹੋ ਗਈ ਹੈ। ਪੰਜਾਬ ਦੇ ਚੰਡੀਗੜ੍ਹ ਸਥਿਤ ਪੋਸਟ ਗ੍ਰੈਜੂਏਟ ਸਿੱਖਿਆ ਤੇ ਖੋਜ ਸੰਸਥਾਨ ਵਿੱਚ ਸਵਾਇਨ ਫਲੂ ਬਾਰੇ ਚੈਕ ਕੀਤਾ ਜਾਂਦਾ ਹੈ।ਇਹ ਜਾਣਕਾਰੀ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਗੁਲਾਮ ਨਬੀ ਆਜ਼ਾਦ ਨੇ ਲੋਕ ਸਭਾ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਦਿੱਤੀ। ਉਨ੍ਹਾਂ ਵੱਲੋਂ ਪੇਸ਼ ਕੀਤੇ ਗਏ ਵੇਰਵੇਂ ਮੁਤਾਬਿਕ ਪੰਜਾਬ ਨੂੰ ਜ਼ਿਲ੍ਹਾ ਪੱਧਰ ਉਤੇ ਸਵਾਇਨ ਫਲੂ ਬਾਰ ਟ੍ਰੇਨਿੰਗ ਦੇਣ ਲਈ 6 ਵਰਕਸ਼ਾਪਾਂ ਉਤੇ 14 ਲੱਖ 67 ਹਜ਼ਾਰ ਰੁਪਏ ਦਿੱਤੇ ਗਏ ਹਨ।

Send this to a friend