ਪਾਤੜਾਂ, 11 ਮਾਰਚ (ਹਰਭਜਨ ਸਿੰਘ ਮਹਿਰੋਕ)- ਅੱਜ ਪੰਜਾਬ ਵਿੱਚ ਵਿਧਾਨ ਸਭਾ ਦੀਆਂ 117 ਸੀਟਾਂ ਦੀ ਗਿਣਤੀ ਸ਼ੂਰੁ ਹੋਈ। ਵੋਟਾਂ ਦੇ ਰੁਝਾਨ ਕੁਝ ਸਮੇਂ ਬਾਅਦ ਆਉਣੇ ਸ਼ੁਰੂ ਹੋ ਗਏ ਅਤੇ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਧੜਕਣਾਂ ਵਧਣੀਆਂ ਸ਼ੁਰੂ ਹੋ ਗਈਆਂ।ਰੁਝਾਨ ਸ਼ੁਰੂ ਹੋਣ ਤੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਲੋਕਾਂ ਦਾ ਫੱਤਵਾ ਆਉਂਦਾ ਨਜ਼ਰ ਆਇਆ। ਇਸ ਉਪਰੰਤ ਹਲਕਾ ਸ਼ੁਤਰਾਣਾ ਸੀਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਨਿਰਮਲ ਸਿੰਘ ਸ਼ੁਤਰਾਣਾ ਦੇ ਹੱਕ ਵਿੱਚ ਪਹਿਲੇ ਗੇੜ ਦੀ ਗਿਣਤੀ ਤੋਂ ਹੀ ਰੁਝਾਨ ਆਉਣਾ ਸ਼ੁਰੂ ਹੋ ਗਿਆ। ਸ਼੍ਰੀ ਨਿਰਮਲ ਸਿੰਘ ਆਪਣੇ ਮੁਕਾਬਲੇ ਦੇ ਅਕਾਲੀ ਦਲ ਉਮੀਦਵਾਰ ਤੋਂ 18520 ਵੋਟਾਂ ਦੇ ਫਰਕ ਨਾਲ ਜੇਤੁ ਰਹੇ ਅਤੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਤੀਜੇ ਸਥਾਨ ਤੇ ਰਹੀ। ਵੋਟਾਂ ਦੀ ਗਿਣਤੀ ਪਟਿਆਲਾ ਵਿੱਖੇ ਹੋਈ ਅਤੇ ਜਿੱਤ ਉਪਰੰਤ ਸ਼੍ਰੀ ਨਿਰਮਲ ਸਿੰਘ ਆਪਣੇ ਸਾਥੀਆਂ ਸਮੇਤ ਹਲਕਾ ਸ਼ੁਤਰਾਣਾ ਵੱਲ ਨੂੰ ਆਪਣੇ ਸਮਰਥਕਾਂ ਦਾ ਧਨੰਵਾਦ ਕਰਨ ਲਈ ਚੱਲ ਪਏ। ਇਸ ਮੌਕੇ ਕਾਂਗਰਸ ਪਾਰਟੀ ਦਾ ਬਹੁਤ ਵੱਡਾ ਹਜੂਮ ਉਨ੍ਹਾਂ ਨਾਲ ਚੱਲ ਰਿਹਾ ਸੀ। ਇਸ ਮੌਕੇ ਨਗਰ ਕੌੰਂਸਲ ਪਾਤੜਾਂ ਦੇ ਪ੍ਰਧਾਨ ਪ੍ਰੇਮ ਚੰਦ ਗੁਪਤਾ, ਵਾਈਸ ਪ੍ਰਧਾਨ ਰਾਮਾ ਗੁਪਤਾ, ਤਰਸੇਮ ਚੰਦ ਬਾਂਸਲ, ਯੂਧ ਆਗੂ ਸਤਨਾਮ ਸਿੰਘ, ਬਿੱਲਾ ਅਰੌੜਾ, ਸਤੀਸ਼ ਗਰਗ, ਸਰਪੰਚ ਗੁਰਮੇਲ ਸਿੰਘ, ਜਥੇਦਾਰ ਮੰਗਤ ਸਿੰਘ ਘੱਗਾ, ਬਗੀਚਾ ਸਿੰਘ ਦੁਤਾਲ, ਜੈ ਪ੍ਰਤਾਪ ਸਿੰਘ ਕਾਹਲੋਂ, ਸੁਖਪਾਲ ਸਿੰਘ ਐਮ.ਸੀ, ਭਗਤ ਸਿੰਘ ਧਾਮੀ, ਜਗਦੀਸ਼ ਰਾਏ ਪੱਪੂ, ਸਰਦੁਲ ਸਿੰਘ, ਗਿਆਨ ਸਿੰਘ, ਰਮੇਸ਼ਵਰ ਦਾਸ, ਰੱਘਵੀਰ ਚੰਦ, ਗੁਰਜੰਟ ਸਿੰਘ ਘੱਗਾ, ਬਲਵੰਤ ਸਿੰਘ ਸੋਹੀ, ਬਲਰਾਜ ਸਿੰਘ, ਨਰਿੰਦਰ ਕੁਮਾਰ ਐਮ.ਸੀ, ਵਿਜੇ ਗਰਗ, ਕ੍ਰਿਸ਼ਨ ਕੁਮਾਰ, ਸਾਹਿਬ ਸਿੰਘ, ਦਰਸ਼ਨ, ਬਿੱਟੂ ਔਜਲਾ, ਯੂਧ ਆਗੂ ਗਗਨ, ਮਨਜੀਤ ਕੌਰ ਪੱਠਲ ਆਦਿ ਹਾਜ਼ਰ ਸਨ।
ਸ਼ੁਤਰਾਣਾ ਹਲਕੇ ’ਚ ਯਕੀਨੀ ਸੀ ਨਿਰਮਲ ਸਿੰਘ ਦੀ ਜਿੱਤ



