Skip to content
Independent perspectives. Global stories.
BREAKING

ਕਾਂਗੜ ਦੀ ਜਿੱਤ ’ਤੇ ਪਾਏ ਭੰਗੜੇ, ਵੰਡੇ ਲੱਡੂ

Share this story

image ਭਗਤਾ ਭਾਈ ਕਾ, 11 ਮਾਰਚ (ਸਵਰਨ ਸਿੰਘ)- ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਸਪੱਸ਼ਟ ਬਹੁਮਤ ਅਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਹਲਕਾ ਫੂਲ ਤੋਂ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਦੀ ਜਿੱਤ ਦੀ ਸੂਚਨਾ ਮਿਲਦਿਆਂ ਹੀ ਸ਼ਹਿਰ ਅਤੇ ਇਲਾਕਾ ਭਰ ਦੇ ਕਾਂਗਰਸੀ ਵਰਕਰਾਂ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਜਸ਼ਨ ਮਨਾਏ ਗਏ। ਇਕੱਤਰ ਹੋਏ ਕਾਂਗਰਸੀ ਅਹੁਦੇਦਾਰਾਂ ਅਤੇ ਵਰਕਰਾਂ ਨੇ ਆਪਣੀ ਪਾਰਟੀ ਦੀ ਜਿੱਤ ਦੀ ਖੁਸ਼ੀ ਵਿਚ ਗੁਲਾਲ ਖੇਡਿਆ ਗਿਆ, ਭੰਗੜੇ ਪਾਏ ਗਏ ਅਤੇ ਪਟਾਖੇ ਚਲਾਏ ਗਏ। ਇਸ ਸਮੇਂ ਗਲਬਾਤ ਕਰਦਿਆਂ ਬਲਾਕ ਰਾਮਪੁਰਾ ਦੇ ਪ੍ਰਧਾਨ ਰਾਜਵੰਤ ਸਿੰਘ ਭਗਤਾ ਅਤੇ ਯੂਥ ਆਗੂ ਜਗਜੀਤ ਸਿੰਘ ਕੋਇਰ ਸਿੰਘ ਵਾਲਾ ਨੇ ਸਮੂਹ ਪੰਜਾਬ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਹੀ ਅਰਥਾਂ ਵਿਚ ਕੈਪਟਨ ਦੀ ਹਰਮਨ ਪਿਆਰਤਾ ਦੀ ਜਿੱਤ ਹੈ। ਇਸ ਸਮੇਂ ਰਾਜਵੰਤ ਸਿੰਘ ਭਗਤਾ, ਕੌਂਸਲਰ ਅਜੈਬ ਸਿੰਘ, ਪਰਮਜੀਤ ਸਿੰਘ ਬਿਦਰ, ਕੁਲਵਿੰਦਰ ਸਿੰਘ ਪਪਨਾ, ਸ਼ਿੰਦਾ ਕਟਾਰੀਆ, ਸ਼ੰਮਾ ਸਿੱਧੂ, ਸੁਖਚੈਨ ਚੰਦ ਮੁੰਦਰੀ, ਰਣਧੀਰ ਸਿੰਘ ਧੀਰਾ, ਸੁਰਿੰਦਰ ਸਿੰਘ ਕੁੱਕੂ, ਜਰਨੈਲ ਸਿੰਘ ਸਰਪੰਚ, ਡਾ. ਗੁਰਚਰਨ ਸਿੰਘ, ਕੁਲਦੀਪ ਸਿੰਘ ਕੋਇਰ ਸਿੰਘ ਵਾਲਾ, ਇੰਦਰਜੀਤ ਸਿੰਘ, ਮਨੋਜ ਕੁਮਾਰ, ਸਰਦਾਰਾ ਸਿੰਘ, ਅਜੈਬ ਸਿੰਘ ਪੱਪਾ, ਹਰਿੰਦਰ ਸਿੰਘ ਦਰੋਗਾ, ਤਰਸੇਮ ਸਿੰਘ ਕਾਕਾ, ਦਰਸ਼ਨ ਸਿੰਘ ਪਟਵਾਰੀ, ਜਸਵਿੰਦਰ ਸਿੰਘ,ਦੀਪਾ ਬਿਦਰ ਆਦਿ ਹਾਜਰ ਸਨ।

WRITTEN BY