Skip to content
Independent perspectives. Global stories.
BREAKING

ਮਹਿਲਾਵਾਂ ਨੂੰ ਇੱਕ ਜੁਟ ਹੋਣ ਦੀ ਜਰੂਰਤ : ਡਾ. ਰਾਜ ਕੁਮਾਰ ਵੇਰਕਾ

Share this story

image ਅੰਮ੍ਰਿਤਸਰ, 10 ਮਾਰਚ (ਦਵਾਰਕਾ ਨਾਥ ਰਾਣਾ)- ਅੱਜ ਬੀਬੀਕੇ ਡੀਏਵੀ ਕਾਲੇਜ ਫਾਰਵੋਮੈਨ ਲਾਰੈਂਸ ਰੋਡ ਅੰਮ੍ਰਿਤਸਰ ਵੱਲੋਂ 106ਵਾਂ ਅੰਤਰ ਰਾਸ਼ਟਰੀ ਮਹਿਲਾ ਦਿਵਸ ਦਾ ਆਯੋਜਨ ਕੀਤਾ ਗਿਆ ,ਜਿਸਦੇ ਵਿਚ ਪੰਜਾਬ ਪ੍ਰਦੇਸ਼ ਕਾਂਗ੍ਰੇਸ਼ ਕਮੇਟੀ ਦੇ ਵਾਇਸ ਪ੍ਰੈਜੀਡੈਂਟ ਡਾ:ਰਾਜ ਕੁਮਾਰ ਵੇਰਕਾ ਮੁੱਖ ਮਹਿਮਾਨ ਵਜੋ ਹਾਜਿਰ ਹੋਏ ਅਤੇ ਉਨ੍ਹਾਂ ਨੇ ਸ਼ੰਬੋਧਿਤ ਕਰਦੇ ਹੋਏ ਕਿਹਾ ਕਿ ਮਹਿਲਾਵਾਂ ਨੂੰ ਇੱਕ ਜੁਟ ਹੋਣ ਦੀ ਜਰੂਰਤ ਹੈ ਜੇ ਮਹਿਲਾਵਾਂ ਅਪਨੀ ਤਾਕਤ ਨੂੰ ਜਾਨ ਗਇਆਂ ਤਾਂ ਉਨਾਂ ਨੂੰ ਬੁ¦ਦੀਆਂ ਤੇ ਪਹੁੰਚਣ ਤੋਂ ਕੋਈ ਵੀ ਨਹੀ ਰੋਕ ਸਕਦਾ। ਇਸ ਮੌਕੇ ਤੇ ਪੰਜਾਬ ਪ੍ਰਦੇਸ਼ ਕਾਂਗ੍ਰੇਸ਼ ਕਮੇਟੀ ਦੇ ਵਾਇਸ ਪ੍ਰੈਜੀਡੈਂਟ ਡਾ:ਰਾਜ ਕੁਮਾਰ ਵੇਰਕਾ ਦੇ ਨਾਲ ਸੀਪੀਐਲ ਲੀਡਰ ਚਰਣਜੀਤ ਸਿੰਘ ਚੰਨੀ, ਵਿਧਾਇਅਕ ਨਵਜੋਤ ਕੌਰ ਸਿੱਧੂ, ਅਡੀਸ਼ਨਲ ਸ਼ੈਸਨ ਜੱਜ ਹਰਪ੍ਰੀਤ ਕੌਰ ਰੰਧਾਵਾ, ਅਤੇ ਗੁਰੂ ਨਾਨਕ ਦੇਵ ਯੂਨੀਵਰਯਿਟੀ ੲਕੇਡਮਿਕ ਵਿਸੁਅਲ ਆਰਟਸ ਦੀ ਡੀਨ ਗੁਰਪ੍ਰੀਤ ਕੌਰ ਮੁੱਖ ਮਹਿਮਾਨ ਵਜੋ ਹਾਜਿਰ ਸਨ ਅਤੇ ਇਨ੍ਹਾਂ ਨੂੰ ਸਨਮਾਨਿਤ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਪੰਜਾਬ ਪ੍ਰਦੇਸ਼ ਕਾਂਗ੍ਰੇਸ਼ ਕਮੇਟੀ ਦੇ ਵਾਇਸ ਪ੍ਰੈਜੀਡੈਂਟ ਡਾ:ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਜਿੱਥੇ ਨਾਰੀ ਦੀ ਪੁਜਾ ਹੁੰਦੀ ਦੀ ਹੈ ਉਥੇ ਦੇਵਤਾ ਨਿਵਾਸ ਕਰਦੇ ਹਨ ਲੇਕਿਨ ਜੱਦ ਮਹਿਲਾਵਾਂ ਦੇ ਨਾਲ ਟੀਜੀਂਗ, ਸੇਕਸੁਅਲ ਹਰਾਸਮੈਂਟ ਵਰਗੀਆਂ ਵਾਰਦਾਤਾਂ ਵੱਧ ਰਹੀਆਂ ਹਨ ਇਹ ਚਿੰਤਾ ਵਾਲੀ ਗੱਲ ਹੈ, ਇਸ ਕਰਕੇ ਮਹਿਲਾਵਾਂ ਨੂੰ ਅਪਨੀ ਸ਼ੰਸਕ੍ਰਿਤੀ ਧਿਆਨ ਵਿਚ ਰਖਦੇ ਹੋਏ ਮਹਿਲਾਵਾਂ ਦੇ ਨਾਲ ਇਹੋ ਜਹੀਆਂ ਵਾਰਦਾਤਾ ਨੂੰ ਰੋਕਣ ਲਈ ਅਤੇ ਭੱਰੂਣ ਹਤਿੱਆ ਦੇ ਖਿਲਾਫ ਕੋਈ ਠੋਸ ਕਦਮ ਉਠਾਨੇ ਚਾਹੀਦੇ ਹਨ।  ਇਸ ਮੋਕੇ ਤੇ ਵਿਧਾਇਅਕ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਇਸ ਦਿੱਨ੍ਹ ਦਾ ਅਸਲੀ ਮਤਲਬ ਹੈ ਕਿ ਮਹਿਲਾਵਾਂ ਨੂੰ ਬਰਾਬਰੀ ਦਾ ਹੱਕ ਮਿਲੇ ਇਸ ਕਰਕੇ ਮਹਿਲਾਵਾ ਵਿਚ ਵਿਸ਼ਵਾਸ ਦਾ ਹੋਣਾ ਬਹੁਤ ਜਰੂਰੀ ਹੈ, ਜੇਕਰ ਅਪਨੇ ਕਿਸੇ ਦੀ ਤਾਰੀਫ਼ ਕਰਨੀ ਹੈ ਤੋ ਬਿਨ੍ਹਾ ਕਿਸੇ ਡਰ ਤੋ ਖੁਲ ਕਰੋ ਅਤੇ ਜੋਕਰ ਕੋਈ ਤੂਹਾਡੇ ਨਾਲ ਛੇੜਾਖਾਨੀ ਕਰੇ ਤਾਂ ਉਸ ਨੂੰ ਅੱਗੇ ਵੱਧ ਕੇ ਉਸ ਦਾ ਜਵਾਬ ਦੇਉ, ਇਹ ਗੱਲ ਹਮੇਸਾ ਯਾਦ ਰਖੋ ਕਿ ਤੁਸੀ ਇੱਕ ਔਰਤ ਹੋ ਜਿੱਸਦੇ ਵਿੱਚ ਇੱਕ ਮਾਂ, ਭੈਣ, ਬੇਟੀ, ਪਤਨੀ ਹੈ ਅਤੇ ਇਸ ਦੇ ਨਾਲ ਹੀ ਸਾਰਾ ਸ਼ੰਸਾਰ ਚੱਲਦਾ ਹੈ।  ਇਸ ਮੌਕੇ ’ਤੇ ਸੀਪੀਐਲ ਲੀਡਰ ਚਰਣਜੀਤ ਸਿੰਘ ਚੰਨੀ ਨੇ ਕਿਹਾ ਕਿ  ਅੱਜ ਦੇ ਦਿਨ ਦਾ ਅਸਲੀ ਮਤਲੱਬ ਹੈ ਕਿ ਮਹਿਲਾਵਾਂ ਅਪਨੀ ਤਾਕਤ ਦੀ ਸਹੀ ਪਹਿਚਾਣ ਕਰਣ। ਮੋਕੇ ਤੇ ਬੀਬੀਕੇ ਡੀਏਵੀ ਕਾਲੇਜ ਫਾਰਵੋਮੈਨ ਲਾਰੈਂਸ ਰੋਡ ਅੰਮ੍ਰਿਤਸਰ ਦੇ ਪ੍ਰਿੰਸੀਪਲ ਪੁਸ਼ਪਿੰਦਰ ਕੌਰ ਵਾਲਿਆ ਨੇ ਆਏ ਹੋਏ ਮਹਿਮਾਨਾ ਦਾ ਸਵਾਗਤ ਕੀਤਾ ਅਤੇ ਡੀਏਵੀ ਦੇ ਚੈਅਰਮੈਨ ਸੁਦਰਸ਼ਨ ਕਪੂਰ ਜੀ ਨੇ ਸੱਬਨਾਂ ਦਾ ਧੰਨਵਾਦ ਕੀਤਾ ਅਤੇ ਇਸ ਮੋਕੇ ਤੇ ਰਾਜੀਵ ਸਹਿਗਲ, ਅਸ਼ਵਨੀ ਕੁਮਾਰ, ਸੁਨੀਲ ਖੰਨਾਂ, ਸ਼ੰਜੀਵ ਅਰੋੜਾ, ਅਜੇ ਕੁਮਾਰ ਅਤੇ ਵਿਕਾਸ ਦੱਤ ਵਿਸ਼ੇਸ ਰੂਪ ਵਿਚ ਹਾਜ਼ਰ ਸਨ।

WRITTEN BY