ਨਵੀਂ ਦਿੱਲੀ- ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੇ ਕਿਹਾ ਕਿ ਉਹ 9,000 ਕਰੋੜ ਰੁਪਏ ਦੇ ਕਰਜ਼ ਦੇਣ ਮਾਮਲੇ ‘ਚ ਇੱਕੋ-ਵਾਰ ਨਜਿੱਠਣ ਨੂੰ ਲੈ ਕੇ ਬੈਂਕਾ ਨਾਲ ਗੱਲਬਾਤ ਕਰਨ ਨੂੰ ਤਿਆਰ ਹੈ। ਮਾਲਿਆ ਨੇ ਟਵੀਟਰ ‘ਤੇ ਕਿਹਾ,‘‘ ਜਨਤਕ ਖੇਤਰ ਦੇ ਬੈਕਾਂ ਲਈ ਸਮਾਂ ਬੰਦੋਬਸਤ ਨੀਤੀਆਂ ਹਨ। ਸੈਕੜੇ ਕਰਜ਼ਦਾਰਾਂ ਨੇ ਆਪਣਾ ਕਰਜ਼ ਨਜਿੱਠਿਆ ਹੈ। ਆਖਰ ਸਾਨੂੰ ਇਸ ਸਹੂਲਤ ਤੋਂ ਇਨਕਾਰ ਕਿਉਂ ਕੀਤਾ ਜਾਣਾ ਚਾਹੀਦਾ? ਅਸੀਂ ਸੁਪਰੀਮ ਕੋਰਟ ਦੇ ਸਾਹਮਣੇ ਜੋ ਪੇਸ਼ਕਸ਼ ਕੀਤੀ ਸੀ, ਉਸ ਨੂੰ ਬੈਕਾਂ ਨੇ ਬਿਨ੍ਹਾਂ ਵਿਚਾਰ ਕੀਤੇ ਖਾਰਜ ਕਰ ਦਿੱਤਾ ਹੈ। ਮੈਂ ਨਿਰਪੱਖ ਆਧਾਰ ‘ਤੇ ਮਾਮਲੇ ਨਾਲ ਨਜਿੱਠਣ ਲਈ ਗੱਲਬਾਤ ਲਈ ਤਿਆਰ ਹਾਂ।
ਮਾਮਲੇ ਨਬੇੜਣ ਲਈ ਬੈਕਾਂ ਨਾਲ ਗੱਲਬਾਤ ਨੂੰ ਤਿਆਰ ਹਾਂ : ਮਾਲਿਆ



