Skip to content
Independent perspectives. Global stories.
BREAKING

ਬਾਰਸ਼ ਤੇ ਤੇਜ਼ ਹਵਾਵਾਂ ਦੇ ਕਾਰਨ ਕਣਕ ਦੀ ਫਸਲ ਦਾ ਭਾਰੀ ਨੁਕਸਾਨ

Share this story

image ਚੰਡੀਗੜ੍ਹ, 10 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਹਰਿਆਣਾ ਸਮੇਤ ਕਈ ਜ਼ਿਲਿਆ ਵਿਚ ਹੋ ਰਹੀ ਬਰਸਾਤ ਕਾਰਨ ਇਕ ਵਾਰ ਫਿਰ ਕਿਸਾਨਾਂ ਲਈ ਪ੍ਰੇਸ਼ਾਨੀ ਖੜੀ ਹੋ ਗਈ ਹੈ।ਪਿਛਲੇ ਕਰੀਬ 2 ਦਿਨਾਂ ਤੋਂ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਸੈਂਕੜੇ ਏਕੜ ਕਣਕ ਦੀ ਫ਼ਸਲ ਡਿ¤ਗ ਗਈ ਹੈ। ਮੌਸਮ ਖਰਾਬ ਹੋਣ ਕਾਰਨ ਚ¤ਲ ਰਹੀਆਂ ਤੇਜ਼ ਹਵਾਵਾਂ ਕਾਰਨ ਜ਼ਿਆਦਾਤਰ ਅਗੇਤੀਆਂ ਕਣਕਾਂ ਹੀ ਡਿ¤ਗੀਆਂ ਹਨ।ਜਿਹੜੇ ਕਿਸਾਨ ਖਰਾਬ ਮੌਸਮ ਦੀ ਸੰਭਾਵਨਾ ਨੂੰ ਦੇਖਦਿਆਂ ਕਣਕ ਦੀ ਫ਼ਸਲ ਨੂੰ ਅੰਤਿਮ ਪਾਣੀ ਦੇਣ ਤੋਂ ਰੁਕੇ  ਸਨ, ਉਨ੍ਹਾਂ ਖੇਤਾਂ ਵਿ¤ਚ ਨੁਕਸਾਨ ਘ¤ਟ ਹੋਇਆ ਹੈ।ਪਟਿਆਲਾ, ਲੁਧਿਆਣਾ, ਹੁਸ਼ਿਆਰਪੁਰ ਸਮੇਤ ਹੋਰਨਾਂ ਇਲਾਕਿਆਂ ਵਿ¤ਚ ਪਏ ਦਰਮਿਆਨੇ ਮੀਂਹ ਅਤੇ ਤੇਜ਼ ਰਫ਼ਤਾਰ ਹਵਾਵਾਂ ਨੇ ਕਣਕ ਦੀ ਪ¤ਕ ਰਹੀ ਫ਼ਸਲ ਨੂੰ ਨੁਕਸਾਨ ਪਹੁੰਚਾਇਆ ਹੈ।
ਭੁੱਚੋਮੰਡੀ (ਚਰਨਜੀਤ ਨਥਾਣਾ)- ਅੱਜ ਸਵੇਰੇ ਮੀਂਹ ਤੇ ਤੇਜ ਹਨੇਰੀ ਕਾਰਨ ਭੁੱਚੋਮੰਡੀ ਦੇ ਆਸ ਪਾਸ ਦੇ ਇਲਾਕੇ ਤੁੰਗਵਾਲੀ,ਚੱਕਾਂ ,ਪੂਹਲੀ ਤੇ ਸੇਮਾ ਪਿੰਡਾ ਦੇ ਖੇਤਾਂ ਵਿੱਚ ਝੱਖੜ ਕਾਰਨ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆਂ। ਜਿਨ੍ਹਾਂ ਕਿਸਾਨਾਂ ਨੇ ਕਣਕ ਨੂੰ ਪਾਣੀ ਲਗਾਇਆਂ ਸੀ , ਉਨ੍ਹਾਂ ਦਾ ਜਿਆਦਾ ਨੁਕਸਾਨ ਹੋਇਆਂ । ਜਿਸ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਨਜ਼ਰ ਆਏ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਕਰਨੈਲ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਫ਼ਸਲ ਦੇ ਹੋਏ ਨੁਕਸਾਨ ਦਾ ਮੁਆਵਜਾ ਮਿਲਣਾ ਚਾਹੀਦਾ ਹੈ । ਤੁੰਗਵਾਲੀ ਦੇ ਕਿਸਾਨ ਗੁਰਸੇਵਕ ਸਿੰਘ ਜਾਖੜ ਤੇ ਪਾਲ ਸਿੰਘ ਨੇ ਵੀ ਫ਼ਸਲ ਦੇ ਹੋਏ ਨੁਕਸਾਨ ਦਾ ਢੁਕਵੇ ਮੁਆਵਜੇ ਦੀ ਮੰਗ ਕੀਤੀ ਹੈ । ਮੌਸਮ ਵਿਭਾਗ ਅਨੁਸਾਰ ਅਜੇ ਕੁਝ ਦਿਨ ਹੋਰ ਮੌਸਮ ਖਰਾਬ ਹੋਣ ਦੀ ਚਿਤਾਵਨੀ ਦਿੱਤੀ ਹੈ, ਜਿਸ ਕਾਰਨ ਕਿਸਾਨਾਂ ਨੂੰ ਹੋਰ ਚਿੰਨਤਾ ਵਿੱਚ ਪਾ ਦਿੱਤਾ ਹੈ। ਕਿਉਂਕਿ ਜੇ ਮੀਹ ਪੈਂਦਾ ਹੈ ਤਾ ਫ਼ਸਲ ਦੇ ਖਰਾਬ ਹੋਣ ਦੀ ਸੰਭਾਵਨਾ ਵੱਧ ਸਕਦੀ ਹੈ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਮੀਂਹ ਨਾਲ ਕਣਕ ਦੇ ਉਤਪਾਦਨ ’ਤੇ ਪੈਣ ਵਾਲੇ ਘਾਟੇ ਦੀ ਪੂਰਤੀ ਲਈ ਇਸ ਵਾਰ ਰਾਜ ਸਰਕਾਰ ਬੋਨਸ ਦੇਣ ਦਾ ਐਲਾਨ ਕਰੇ ਤਾਂ ਜੋ ਉਹ ਆਰਥਿਕ ਮੰਦੀ ਦੀ ਮਾਰ ਤੋਂ ਬਚ ਸਕਣ।ਮੰਨਿਆ ਜਾ ਰਿਹਾ ਹੈ ਕਿ ਫ਼ਸਲ ਦੇ ਵਿਛਣ ਨਾਲ 20 ਤੋਂ 25 ਪ੍ਰਤੀਸ਼ਤ ਨੁਕਸਾਨ ਦਾ ਅਨੁਮਾਨ ਹੈ।

WRITTEN BY