Skip to content
Independent perspectives. Global stories.
BREAKING

ਵੋਟਾਂ ਦੀ ਗਿਣਤੀ ਤੋਂ ਪਹਿਲਾਂ ਪੁਲੀਸ ਨੇ ਹਰਿਆਣੇ ਨਾਲ ਲੱਗਦੀਆਂ ਹੱਦਾਂ ਦੀ ਕੀਤੀ ਸਖ਼ਤ ਨਾਕਾਬੰਦੀ

Share this story

image ਸਰਦੂਲਗੜ੍ਹ, 9 ਮਾਰਚ (ਭਲਜੀਤ ਪਾਲ)- ਵੋਟਾਂ ਦੀ ਗਿਣਤੀ ਤੋਂ ਪਹਿਲਾਂ ਸਰਦੂਲਗੜ੍ਹ ਪੁਲੀਸ ਨੇ ਹਰਿਆਣੇ ਵੱਲੋਂ ਆਉਂਦੇ ਸਾਰੇ ਰਸਤੇ ਸਖ਼ਤ ਨਿਗਰਾਨੀ ਹੇਠ ਕਰ ਦਿੱਤੇ ਹਨ। ਪੁਲੀਸ ਕਰਮਚਾਰੀ ਹਰਿਆਣੇ ਵੱਲੋਂ ਆਉਂਦੀਆਂ ਮੁੱਖ ਅਤੇ ਲਿੰਕ ਸੜਕਾਂ ’ਤੇ ਨਾਕਾਬੰਦੀ ਕਰਕੇ ਹਰ ਆਉਂਣ ਜਾਣ ਵਾਲੇ ਵਾਹਨ ਦੀ ਤਲਾਸ਼ੀ ਲੈ ਰਹੇ ਹਨ। ਸਰਦੂਲਗੜ੍ਹ ਦੇ ਉ¤ਪ ਪੁਲੀਸ ਕਪਤਾਨ ਨਰਿੰਦਰ ਸਿੰਘ ਨੇ ਦੱਸਿਆ ਤਹਿਸੀਲ ਅਧੀਨ ਆਉਂਦੇ ਪੰਜ ਥਾਣਿਆਂ ਦੀ ਪੁਲੀਸ ਵੱਲੋਂ ਪੰਜ ਪੱਕੇ ਨਾਕੇ ਲਗਾਏ ਗਏ ਹਨ। ਇਨ੍ਹਾਂ ਵਿੱਚ ਬਹਿਣੀਵਾਲ , ਹਰਿਆਣੇ ਦੀ ਹੱਦ ਨਾਲ ਲੱਗਦੇ ਖੈਰਾ ਕੈਂਚੀਆਂ , ਝੰਡਾ ਖੁਰਦ ,ਜ਼ੌੜਕੀਆਂ , ਝੁਨੀਰ, ’ਚ ਪੱਕੇ ਨਾਕੇ ਹਨ ਜਦੋਂ ਕਿ  ਸਰਦੂਲੇਵਾਲਾ ਅਤੇ ਸਰਦੂਲਗੜ੍ਹ ਵਿਖੇ ਅਚਾਨਕ ਨਾਕਾਬੰਦੀ ਕੀਤੀ ਜਾਦੀ ਹੈ। ੳਨ੍ਹਾਂ ਦੱਸਿਆ ਪੰਜਾਬ ਵਿੱਚ ਆਉਣ ਵਾਲੀਆਂ ਕਾਰਾਂ ਦੀ ਪੂਰੀ ਤਲਾਸ਼ੀ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਵਾਹਨਾਂ ਦੀ ਜਾਂਚ ਦੌਰਾਨ ਜੇਕਰ ਕਿਸੇ ਕਿਸਮ ਦੀ ਕੋਈ ਵਿਸ਼ੇਕਮੀ ਦਿਸੇ ਤਾਂ ਤੁਰੰਤ ਹੀ ਚਲਾਨ ਕੱਟ ਦਿੱਤਾ ਜਾਦਾ ਹੈ। ਪੁਲੀਸ ਦੀ ਇਸ ਮੁਸਤੈਦੀ ਵਿੱਚ ਨਵੇਂ ਭਰਤੀ ਹੋਏ ਪੁਲੀਸ ਨੌਜਵਾਨ  ਵੱਡੀ ਭੂਮਿਕਾ ਨਿਭਾ ਰਹੇ ਹਨ। ਨਾਕਾ ਬੰਦੀ ਦੀ ਨਿਗਰਾਨੀ ਕਰ ਰਹੇ ਏ ਐਸ ਆਈ ਗੁਰਮੇਲ ਸਿੰਘ ਨੇ ਦੱਸਿਆ ਜ਼ਿਲ੍ਹਾ ਪੱਧਰ ’ਤੇ ਪੁਲੀਸ ਵਿੱਚ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਜਨਤਾ ਦੀ ਸੁਰੱਖਿਆ ਦੇ ਦਾਅ ਪੇਚ ਸਿਖਾਏ ਜਾ ਰਹੇ ਹਨ। ਉਨ੍ਹਾਂ ਕਿਹਾ ਨਵੇਂ ਭਰਤੀ ਨੌਜਵਾਨਾਂ ਨੂੰ ਲੋਕਾਂ ਨਾਲ ਚੰਗੇ ਵਿਹਾਰ , ਉਨ੍ਹਾਂ ਦੀ ਸੁਰੱਖਿਆ ਅਤੇ ਆਪਸੀ ਤਾਲਮੇਲ ਦੇ ਗੁਰ ਸਿਖਾਏ ਜਾ ਰਹੇ ਹਨ। ਇਸ ਤਰ੍ਹਾਂ ਨਾਲੇ ਚੋਣ ਨਤੀਜਿਆਂ ਦੇ ਮੱਦੇ ਨਜ਼ਰ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਦੇ ਉਪਾਅ ਹੋ ਜਾਂਦੇ ੇ ਹਨ ਅਤੇ ਨਾਲ ਹੀ ਨਵੇਂ ਰੰਗਰੂਟਾਂ ਨੂੰ ਸਿਖਲਾਈ ਮਿਲ ਰਹੀ ਹੈ। ਨਾਕਾ ਬੰਦੀ ਦੌਰਾਨ ਇੱਕ ਨਾਕੇ ’ਤੇ ਨਵੀਂ ਭਰਤੀ ਬਾਅਦ ਡਿਉਟੀ ਦੇ ਰਹੇ ਰਸ਼ਵੀਰ ਸਿੰਘ ਨੇ ਕਿਹਾ ਪਹਿਲੀ ਵਾਰ ਸਮਾਜ ਦੀ ਸੇਵਾ ਕਰਕੇ ਕਾਫੀ ਚੰਗਾ ਲੱਗ ਰਿਹਾ ਹੈ। ਨਾਕੇ ਦੌਰਾਨ ਰੁਕਣ ਵਾਲੇ ਲੋਕਾਂ ਦੇ ਆਮ ਵਿਹਾਰ ਅਤੇ ਉਨ੍ਹਾਂ ਨਾਲ ਕਿਵੇਂ ਗੱਲਬਾਤ ਕੀਤੀ ਜਾਵੇ ਦਾ ਪਤਾ ਲੱਗ  ਰਿਹਾ ਹੈ।

WRITTEN BY