ਜੈਪੁਰ, 8 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਇਥੋਂ ਦੀ ਨੈਸ਼ਨਲ ਇੰਵੈਸਟੀਗੇਸ਼ਨ ਏਜੰਸੀ (ਐਨ. ਆਈ. ਏ.) ਦੀ ਸਪੈਸ਼ਲ ਕੋਰਟ ਨੇ ਅਜਮੇਰ ਦਰਗਾਹ ਧਮਾਕਾ ਮਾਮਲੇ ’ਚ ਆਪਣਾ ਫੈਸਲਾ ਸੁਣਾ ਦਿੱਤਾ ਹੈ।ਕੋਰਟ ਨੇ ਇਸ ਮਾਮਲੇ ’ਚ 3 ਨੂੰ ਦੋਸ਼ੀ ਕਰਾਰ ਦਿ¤ਤਾ ਹੈ, ਜਦੋਂ ਕਿ 5 ਨੂੰ ਬਰੀ ਕਰ ਦਿੱਤਾ ਗਿਆ ਹੈ।ਕੋਰਟ ਤੋਂ ਆਰ. ਐਸ. ਐਸ. ਨੇਤਾ ਇੰਦਰੇਸ਼ ਕੁਮਾਰ ਨੂੰ ਕਲੀਨ ਚਿਟ ਮਿਲ ਗਈ ਹੈ।ਸਵਾਮੀ ਅਸੀਮਾਨੰਦ ਨੂੰ ਵੀ ਬਰੀ ਕਰ ਦਿ¤ਤਾ ਗਿਆ ਹੈ। ਭਾਵੇਸ਼ ਅਤੇ ਦੇਵੇਂਦਰ ਗੁਪਤਾ ਨੂੰ ਦੋਸ਼ੀ ਕਰਾਰ ਦਿ¤ਤਾ ਗਿਆ ਹੈ।ਮ੍ਰਿਤਕ ਸੁਨੀਲ ਜੋਸ਼ੀ ਨੂੰ ਵੀ ਦੋਸ਼ੀ ਕਰਾਰ ਦਿ¤ਤਾ ਗਿਆ ਹੈ।ਸਵਾਮੀ ਅਸੀਮਾਨੰਦ, ਦੇਵੇਂਦਰ ਗੁਪਤਾ, ਚੰਦਰਸ਼ੇਖਰ ਲੇਵੇ, ਮੁਕੇਸ਼ ਵਾਸਨਾਨੀ, ਲੋਕੇਸ਼ ਸ਼ਰਮਾ, ਹਰਸ਼ਦ ਭਾਰਤ, ਮੋਹਨ ਰਾਦਿਸ਼ਵਰ, ਸੰਦੀਪ ਡਾਂਗੇ, ਰਾਮਚੰਦ ਕਲਸਾਰਾ, ਭਾਵੇਸ਼ ਪਟੇਲ, ਸੁਰੇਸ਼ ਨਾਇਰ ਅਤੇ ਮੋਹੁਲ ਇਸ ਧਮਾਕੇ ਮਾਮਲੇ ‘ਚ ਦੋਸ਼ੀ ਸਨ।
ਅਜਮੇਰ ਦਰਗਾਹ ਧਮਾਕਾ ਮਾਮਲਾ : ਭਾਵੇਸ਼, ਦੇਵੇਂਦਰ ਦੋਸ਼ੀ ਕਰਾਰ ਤੇ ਸਵਾਮੀ ਅਸੀਮਾਨੰਦ ਬਰੀ



