Skip to content
Independent perspectives. Global stories.
BREAKING

ਵਿਚਾਰਾਂ ਦੇ ਪ੍ਰਗਟਾਵੇ ’ਤੇ ਹੋ ਰਹੇ ਹਮਲਿਆਂ ਖਿਲਾਫ ਬਠਿੰਡਾ ਵਿਖੇ ਰੋਸ ਮਾਰਚ

Share this story

ਬਠਿੰਡਾ, 7 ਮਾਰਚ (ਸੁਖਵਿੰਦਰ ਸਰਾਂ, ਗੋਬਿੰਦ ਬੀਬੀਵੀਲਾ)- ਅੱਜ 7 ਮਾਰਚ ਨੂੰ ਵਿਚਾਰਾਂ ਦੇ ਪ੍ਰਗਟਾਵੇ ਤੇ ਹੋ ਰਹੇ ਹਮਲਿਆਂ ਖਿਲਾਫ ਬਠਿੰਡਾ ਵਿਖੇ ਰੋਸ ਮਾਰਚ ਇੱਕ ਰੋਸ ਮਾਰਚ ਕੱਢਿਆ ਗਿਆ। ਇਸ ਰੋਸ ਮਾਰਚ ਤੋਂ ਪਹਿਲਾਂ ਟੀਚਰਹੋਮ ਵਿੱਖੇ ਹੋਈ ਇਕੱਕਰਤਾ ਨੂੰ ਸੰਬੋਧਨ ਕਰਦਿਆ ਮੁੱਖ ਬੁਲਾਰੇ ਸ਼੍ਰੀ ਐਨ.ਕੇ ਜੀਤ ਜੀ ਨੇ ਕਿਹਾ ਕਿ 26 ਜਨਵਰੀ ਹੋਵੇ ਜਾਂ 15 ਅਗਸਤ ਸਾਡੇ ਦੇਸ਼ ਦੇ ਹਾਕਮ ਦੁਨੀਆਂ ਨੂੰ ਹੋਕਾ ਦਿੰਦੇ ਹਨ ਕੇ ਹਿੰਦੁਸਤਾਨ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੈ, ਭਾਰਤ ਦੇ ਸੰਵਿਧਾਨ ਅਨੁਸਾਰ ਹਿੰਦੁਸਤਾਨ ਧਰਮ ਨਿਰਪੱਖ ਮੁਲਕ ਹੈ, ਇਸ ਮੁਲਕ ਅੰਦਰ ਹਰੇਕ ਧਰਮ ਨੂੰ ਮੰਨਣ, ਬਰਾਬਰਤਾ, ਸਮਾਨਤਾ, ਸਵੈ ਪ੍ਰਗਟਾਵੇ ਦੀ ਆਜ਼ਾਦੀ ਹੈ। ਪਰ ਦੇਸ਼ ਦੇ ਮਿਹਨਤਕਸ ਲੋਕੋ ਅਸਲੀਅਤ ਵਿਚ ਹਿੰਦੁਸਤਾਨ ਅੰਦਰ ਲੋਕਤੰਤਰ ਸਿਰਫ਼ ਇਕ ਵਿਖਾਵਾ ਹੈ, ਧਰਮ ਦੇ ਨਾਂਮ ਤੇ ਭਰਾ ਹੱਥੋਂ ਭਰਾ ਮਰਵਾਏ ਜਾ ਰਹੇ ਹਨ, ਸਰਮਾਏਦਾਰੀ ਤੇ ਜਗੀਰਦਾਰੀ ਦਾ ਬੋਲਬਾਲਾ ਹੈ, ਬਰਾਬਰਤਾ ਤੇ ਸਮਾਨਤਾ  ਵਿਚ ਮੀਲਾਂ ਦੂਰ ਅਸਮਾਨਤਾਵਾਂ ਹਨ। ਸਵੈ ਪ੍ਰਗਟਾਵੇ, ਬੋਲਣ ਦੀ ਆਜ਼ਾਦੀ   ਖਿਲਾਫ਼ ਸਿਰਫ਼ ਧਮਕੀਆਂ ਹੀ ਨਹੀਂ ਕਤਲ ਕੀਤੇ ਜਾ ਰਹੇ ਹਨ, ਕੁੱਝ ਸਮਾਂ ਪਹਿਲਾ ਮਹਾਨ ਚਿੰਤਕ ਪ੍ਰੋ ਨਰਿੰਦਰ ਦਾਭੋਲਕਰ, ਕੁਲਬਰਗੀ ਅਤੇ ਗੋਬਿਦ ਪੰਨਸਾਰੇ ਖਿਲਾਫ ਵਾਪਰੀਆਂ ਘਟਨਾਵਾਂ ?ਿਸ ਦਾ ਪ?ਤੱਖ ਸਬੂਤ ਹਨ ਲ
ਹੁਣ ਤਾਜ਼ਾ ਦਿਨਾਂ ਅੰਦਰ ਦਿੱਲੀ ਅਤੇ ਪੰਜਾਬ ਯੂਨੀਵਰਸਿਟੀ ਅੰਦਰ ਰਾਸ਼ਟਰਵਾਦ ਦੇ ਨਾਮ ਤੇ ਆਰ.ਐਸ.ਐਸ,ਬੀ.ਜੇ.ਪੀ ਦੇ ਪ?ਭਾਵ ਅਧੀਨ ਕੰਮ ਕਰ ਰਹੀ ਏ.ਬੀ.ਵੀ.ਪੀ ਵਿਦਿਆਰਥੀ ਸੰਗਠਨ ਵੱਲੋਂ ਫਿਰਕਾਪ੍ਰਸਤੀ ਦਾ ਜ਼ਹਿਰ ਨਿਗਲਿਆ ਜਾ ਰਿਹਾ ਹੈ,ਸਵੈ ਪ?ਗਟਾਵੇ ਖਿਲਾਫ ਜਲੰਧਰ ਦੀ ਵਸਨੀਕ ਗੁਰਮੇਹਰ ਨੂੰ ਧਮਕੀਆਂ ਮਿਲ ਰਹੀਆਂ ਹਨ ਤੇ ਹੋਰ ਪਤਾ ਨਹੀਂ ਕਿੰਨੇ ਲੋਕ ਇਸ ਫ਼ਿਰਕਾਪ੍ਰਸਤੀ ਦਾ ਸਿਕਾਰ ਬਣਨਗੇ।
ਹਰੇਕ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੋਵੇ, ਜੁਬਾਨਬੰਦੀ ਕਰਨ ਵਾਲੇ ਲੋਕ ਸਲਾਖਾਂ ਪਿੱਛੇ ਹੋਣੇ ਚਾਹੀਦੇ ਹਨ।ਇਸ ਇਕੱਤਰਤਾ ਵਿਚ ਜਮੂਹਰੀ ਅਧਿਕਾਰ ਸਭਾ, ਨੌਜਵਾਨ ਭਾਰਤ ਸਭਾ, ਡੀ.ਟੀ.ਐਫ, ਈ.ਟੀ.ਟੀ ਟੀਚਰਜ਼ ਯੂਨੀਅਨ, ਲੋਕ ਮੋਰਚਾ,ਭਾਰਤੀ ਕਿਸਾਨ ਯੂਨੀਅਨ (ਓਗਰਾਹਾਂ), ਸੀ.ਜੀ.ਐਸ/ਐਸ.ਟੀ.ਆਰ ਐਕਸ਼ਨ ਕਮੇਟੀ, ਸਾਹਿਤ ਸਭਾ ਬਠਿੰਡਾ, ਸੈਂਟਰਲ ਯੂਨੀਵਰਸਿਟੀ ਵਿਦਿਆਰਥੀਆਂ ਦੇ ਆਗੂ ਹਾਜ਼ਰ ਸਨ।

WRITTEN BY