Skip to content
Independent perspectives. Global stories.
BREAKING

ਧੀਆਂ ਧਿਆਣੀਆਂ ਦੀ ਸਿੱਖਿਆ ਤੇ ਸਨਮਾਨ ਦਾ ਹੱਕ ਬਹਾਲ ਕਰੇਗੀ ‘ਆਪ’ : ਪ੍ਰਿੰ. ਆਜ਼ਾਦ

Share this story

ਗਿੱਦੜਬਾਹਾ, 6 ਮਾਰਚ (ਦਵਿੰਦਰ ਬਾਘਲਾ, ਕੁਲਦੀਪ ਨਰੂਲਾ)- ਚੋਣ ਨਤੀਜਾ ਆਉਣ ਤੋਂ ਪਹਿਲਾਂ ਹੀ ਆਪਣੇ ਹਲਕੇ ਦੇ ਪਿੰਡਾਂ ਵਿੱਚ ਵਿਚਰ ਰਹੇ ਆਮ ਆਦਮੀ ਪਾਰਟੀ ਦੇ ਮਲੋਟ ਹਲਕੇ ਦੇ ਉਮੀਦਵਾਰ ਪ੍ਰਿੰਸੀਪਲ ਬਲਦੇਵ ਸਿੰਘ ਆਜ਼ਾਦ ਨੇ ਇਸ ਖੇਤਰ ਦੇ ਪਿੰਡਾਂ ਥੇੜੀ, ਫਕਰਸਰ ਤੇ ਘੁਮਿਆਰਾ ਦਾ ਦੌਰਾ ਕਰਦਿਆਂ ਲੋਕਾਂ ਦੀਆਂ ਮੁਸ਼ਕਲਾਂ ਜਾਣੀਆਂ † ਆਪ ਉਮੀਦਵਾਰ ਨੇ ਪਿੰਡਾਂ ਦੇ ਨੌਜਵਾਨਾਂ, ਬਜ਼ੁਰਗਾਂ, ਔਰਤਾਂ ਨੂੰ ਮਿਲਦਿਆਂ ਆਪ ਨੂੰ ਦਿੱਤੇ ਭਰਵੇਂ ਸਹਿਯੋਗ ਲਈ ਧੰਨਵਾਦ ਕਰਦਿਆਂ ਆਖਿਆ ਕਿ ਆਮ ਆਦਮੀ ਪਾਰਟੀ ਹਰ ਵਰਗ ਦੇ ਲੋਕਾਂ ਦੀਆਂ ਲੋੜਾਂ ਦੀ ਪੂਰਤੀ ਲਈ ਜੀਵਨ ਨੂੰ ਬੁਰੇ ਰੁਖ਼ ਪ੍ਰਭਾਵਿਤ ਕਰਨ ਵਾਲੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਕਰੇਗੀ † ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਆਉਣ ਤੇ ਧੀਆਂ- ਧਿਆਣੀਆਂ ਦੀ ਸਿੱਖਿਆ ਤੇ ਸਨਮਾਨ ਦਾ ਹੱਕ ਬਹਾਲ ਕਰੇਗੀ † ਉਹਨਾਂ ਕਿਹਾ ਮੌਜੂਦਾ ਸਰਕਾਰ ਦੀਆਂ ਗਲਤ ਨੀਤੀਆਂ ਦੇ ਚਲਦਿਆਂ ਲੜਕੀਆਂ ਦੀ ਸਿੱਖਿਆ ਅਧਿਆਪਕਾਂ ਦੀ ਘਾਟ ਤੇ ਯੋਗ ਅਗਵਾਈ ਨਾ ਹੋਣ ਕਾਰਣ ਨਿਘਾਰ ਵੱਲ ਵਧੀ ਹੈ ਜਦਕਿ ਪੰਜਾਬ ਦੀਆਂ ਉੱਚ ਯੋਗਤਾ ਪ੍ਰਾਪਤ ਲੜਕੀਆਂ ਨੂੰ ਰੁਜ਼ਗਾਰ ਲਈ ਸੜਕਾਂ ਤੇ ਰੁਲਣਾ ਪਿਆ ਹੈ †ਆਪ ਉਮੀਦਵਾਰ ਨੇ ਪਿੰਡਾਂ ਦੇ ਦੌਰੇ ਦੌਰਾਨ ਲੋਕਾਂ ਨੂੰ ਭਰੋਸਾ ਦਿੱਤਾ ਕਿ ਹੁਣ ਨਿਜ਼ਾਮ ਬਦਲਣ ਵਿੱਚ ਕੁਝ ਹੀ ਦਿਨ ਬਾਕੀ ਹਨ।
ਚੋਣ ਨਤੀਜੇ ਤੋਂ ਪਹਿਲਾਂ ਹੀ ਪਿੰਡਾਂ ਦੇ ਲੋਕਾਂ ਦਾ ਹਾਲ ਤੇ ਮੁਸ਼ਕਲਾਂ ਜਾਣਨ ਦੀ ਮੁਹਿੰਮ ਨੂੰ ਸਾਰੇ ਵਰਗਾਂ ਦੇ ਲੋਕਾਂ ਨੇ ਹਾਂ ਪੱਖੀ ਹੁੰਗਾਰਾ ਭਰਿਆ ਹੈ † ਪਿੰਡ ਘੁਮਿਆਰਾ ਦੇ ਬਜ਼ੁਰਗ ਕਰਮ ਸਿੰਘ ਦਾ ਕਹਿਣਾ ਸੀ ਕਿ ਉਹਨਾਂ ਆਪਣੀ ਜ਼ਿੰਦਗੀ ਵਿੱਚ ਅਜਿਹਾ ਪਹਿਲੀ ਵਾਰ ਤੱਕਿਆ ਹੈ ਕਿ ਜਿੱਤ ਹਾਰ ਦਾ ਨਤੀਜਾ ਆਉਣ ਤੋਂ ਪਹਿਲਾਂ ਹੀ ਕੋਈ ਉਮੀਦਵਾਰ ਲੋਕਾਂ ਦਾ ਸੁਖ-ਦੁੱਖ ਜਾਣੇ † ਆਪ ਉਮੀਦਵਾਰ ਦੇ ਦੌਰੇ ਸਮੇਂ ਟੀਮ ਆਪ ਦੇ ਆਗੂ ਰਮੇਸ਼ ਅਰਨੀਵਾਲਾ, ਜਸ਼ਨ ਬਰਾੜ, ਸਿਮਰਜੀਤ ਸਿੰਘ, ਦਿਲਬਾਗ ਬਰਾੜ, ਸੁਖਦੀਪ ਤੇ ਮਾਸਟਰ ਗੁਰਚਰਨ ਸਿੰਘ ਵੀ ਮੌਜੂਦ ਸਨ।

WRITTEN BY