Skip to content
Independent perspectives. Global stories.
BREAKING

ਹੋਟਲ ਤਾਜ ਮਾਨਸਿੰਘ ਦੀ ਖੁੱਲ੍ਹੀ ਨੀਲਾਮੀ ਹੋਵੇਗੀ : ਕੇਜਰੀਵਾਲ

Share this story

07kejriwalਨਵੀਂ ਦਿੱਲੀ, 2 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਲੁਟੀਅਨ ਜੋਨ ‘ਚ ਸਥਿਤ ਪੰਜ ਸਿਤਾਰਾ ਹੋਟਲ ਤਾਜ ਮਾਨਸਿੰਘ ਦੀ ਖੁੱਲ੍ਹੀ ਨੀਲਾਮੀ ਕੀਤੀ ਜਾਵੇਗੀ। ਸ਼੍ਰੀ ਕੇਜਰੀਵਾਲ ਨੇ ਕਿਹਾ ਕਿ ਇਹ ਫੈਸਲਾ ਵੀਰਵਾਰ ਨੂੰ ਨਵੀਂ ਦਿੱਲੀ ਨਗਰ ਪਾਲਿਕਾ ਪ੍ਰੀਸ਼ਦ (ਐੱਨ.ਡੀ.ਐੱਮ.ਸੀ.) ਦੀ ਬੈਠਕ ‘ਚ ਕੀਤਾ ਗਿਆ। ਟਵੀਟ ਰਾਹੀਂ ਇਸ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਕੇਜਰੀਵਾਲ ਨੇ ਦੱਸਿਆ ਕਿ ਬੈਠਕ ‘ਚ ਇਸ ਤੋਂ ਇਲਾਵਾ ਜਨਪੱਥ ਸਥਿਤ ਲੀ ਮੈਰੀਡੀਅਨ ਹੋਟਲ ਦਾ ਲਾਇਸੈਂਸ ਵੀ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ।ਹੋਟਲ ‘ਤੇ ਪ੍ਰੀਸ਼ਦ ਦੇ ਕਰੋੜਾਂ ਰੁਪਏ ਬਕਾਇਆ ਦੱਸੇ ਜਾ ਰਹੇ ਹਨ। ਤਾਜ ਮਾਨਸਿੰਘ ਹੋਟਲ ਦਾ ਲਾਇਸੈਂਸ ਟਾਟਾ ਸਮੂਹ ਦੀ ਕੰਪਨੀ ਇੰਡੀਅਨ ਹੋਟਲਸ ਕੰਪਨੀ ਲਿਮਟਿਡ (ਆਈ.ਐੱਚ.ਸੀ.ਐੱਲ.) ਕਰਦੀ ਹੈ। ਦਿੱਲੀ ਹਾਈ ਕੋਰਟ ਨੇ ਪਿਛਲੇ ਸਾਲ 27 ਅਕਤੂਬਰ ਨੂੰ ਕੰਪਨੀ ਦੀ ਪ੍ਰੀਸ਼ਦ ਦੇ ਹੋਟਲ ਦੀ ਨੀਲਾਮੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਤਾਜ ਸਮੂਹ ਨੇ ਦਿੱਲੀ ਹਾਈ ਕੋਰਟ ਨੇ ਨੀਲਾਮੀ ਰੱਦ ਕਰਨ ਦੇ ਫੈਸਲੇ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੀ ਹੋਈ ਹੈ।ਸੁਪਰੀਮ ਕੋਰਟ ਨੇ ਪਿਛਲੀ ਸੁਣਵਾਈ ਦੌਰਾਨ ਪ੍ਰੀਸ਼ਦ ਨੂੰ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨ ਲਈ ਕਿਹਾ ਸੀ। ਪ੍ਰੀਸ਼ਦ ਦਾ ਕਹਿਣਾ ਹੈ ਕਿ ਉਸ ਨੇ ਤਾਜ ਸਮੂਹ ਨੂੰ ਇਸ ਸੰਪਤੀ ਲਈ 33 ਸਾਲ ਦਾ ਪੱਟਾ ਦਿੱਤਾ ਹੋਇਆ ਸੀ ਅਤੇ ਉਹ ਇਸ ਦਾ ਨਵੀਕਰਨ ਨਹੀਂ ਕਰੇਗੀ।

WRITTEN BY