Skip to content
Independent perspectives. Global stories.
BREAKING

ਪਿੰਡ ਮਹਿਰਾਜ ਵਿਖੇ ਦਿੱਲੀ ਫਤਿਹ ਕਰਨ ’ਤੇ ਅਕਾਲੀ ਆਗੂਆਂ ਵੱਲੋਂ ਲੱਡੂ ਵੰਡੇ ਗਏ

Share this story

ਰਾਮਪੁਰਾ ਫੂਲ, 2 ਮਾਰਚ, (ਕੁਲਜੀਤ ਸਿੰਘ ਢੀਂਗਰਾ)- ਹਲਕਾ ਰਾਮਪੁਰਾ ਫੂਲ ਦੇ ਪਿੰਡ ਮਹਿਰਾਜ ਵਿਖੇ ਅਕਾਲੀ ਦਲ ਭਾਜਪਾ ਦੇ ਵਰਕਰਾਂ ਵੱਲੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਈਆਂ ਚੋਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਸ਼ਾਨਦਾਰ ਜਿੱਤ ਤੇ ਵਰਕਰਾਂ ਵੱਲੋ ਪਿੰਡ ਦੇ ਕੋਟਲੀ ਬਜਾਰ ਵਿੱਚ ਲੱਡੂ ਵੰਡੇ ਗਏ। ਨਗਰ ਪੰਚਾਇਤ ਮਹਿਰਾਜ ਦੇ ਪ੍ਰਧਾਨ ਹਰਿੰਦਰ ਸਿੰਘ ਹਿੰਦਾ ਨੇ ਕਿਹਾ ਕਿ ਦਿੱਲੀ ਦੇ ਨਤੀਜੇ ਸ੍ਰੋਮਣੀ ਅਕਾਲੀ ਦਲ ਬਾਦਲ ਪ੍ਰਤੀ ਲੋਕਾਂ ਦੀ ਵਫਾਦਾਰੀ ਦਾ ਨਤੀਜਾ ਹੈ। ਉਨ੍ਹਾਂ ਅੱਗੇ ਕਿਹਾ ਹੈ ਕਿ ਜਿਸ ਤਰਾਂ ਅਕਾਲੀ ਦਲ ਨੇ ਦਿੱਲੀ ਫਤਿਹ ਕੀਤੀ ਹੈ ਉਸੇ ਤਰ੍ਹਾਂ 11 ਮਾਰਚ ਨੂੰ ਪੰਜਾਬ ਵਿੱਚ ਵੀ ਸ੍ਰੋਮਣੀ ਅਕਾਲੀ ਦਲ ਭਾਜਪਾ ਭਾਰੀ ਬਹੁਮਤ ਨਾਲ ਜਿੱਤ ਦਾ ਪਰਚਮ ਲਹਿਰਾਏਗੀ ਅਤੇ ਤੀਜੀ ਵਾਰ ਸਰਕਾਰ ਬਣਾਵੇਗੀ। ਇਸ ਮੌਕੇ ਉਨ੍ਹਾਂ ਨਾਲ ਜਸ ਪਿੱਪਲੀ, ਕੁਲਦੀਪ ਸਿੰਘ, ਬਲਵੀਰ ਸਿੰਘ ਪ੍ਰਧਾਨ, ਗੁਰਜੀਤ ਮਹਿਰਾਜ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਹਾਜ਼ਰ ਸਨ।

WRITTEN BY