ਨਵੀਂ ਦਿੱਲੀ, 2 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਟਿਕਟ ਬੁਕਿੰਗ ‘ਚ ਹੋਣ ਵਾਲੀ ਧੋਖਾਧੜੀ ਅਤੇ ਬਲਕ ਬੁਕਿੰਗ ’ਤੇ ਰੋਕ ਲਾਉਣ ਲਈ ਰੇਲਵੇ ਜਲਦੀ ਹੀ ਆਧਾਰ ਕਾਰਡ ਆਧਾਰਿਤ ਆਨਲਾਈਨ ਟਿਕਟ ਬੁਕਿੰਗ ਸਿਸਟਮ ਲਿਆਉਣ ਵਾਲਾ ਹੈ। ਇਸ ਸਿਸਟਮ ਦੇ ਆਉਣ ਤੋਂ ਬਾਅਦ ਬਿਨਾ ਆਧਾਰ ਨੰਬਰ ਦੇ ਆਨਲਾਈਨ ਟਿਕਟ ਬੁੱਕ ਨਹੀਂ ਹੋ ਸਕੇਗੀ। ਇਸ ਤੋਂ ਪਹਿਲਾਂ ਰੇਲਵੇ ਨੇ ਟਰੇਨਾਂ ’ਚ ਸੀਨੀਅਰ ਸਿਟੀਜ਼ਨਾਂ ਨੂੰ ਕਿਰਾਏ ’ਚ ਛੋਟ ਲਈ ਆਧਾਰ ਕਾਰਡ ਜ਼ਰੂਰੀ ਕਰਨ ਦਾ ਐਲਾਨ ਕੀਤਾ ਸੀ।1 ਅਪ੍ਰੈਲ ਤੋਂ ਬਿਨਾ ਆਧਾਰ ਕਾਰਡ ਸੀਨੀਅਰ ਸਿਟੀਜ਼ਨਾਂ ਨੂੰ ਕਿਰਾਏ ‘ਚ ਛੋਟ ਨਹੀਂ ਮਿਲੇਗੀ।
ਹੁਣ ਆਧਾਰ ਤੋਂ ਬਿਨਾ ਬੁੱਕ ਨਹੀਂ ਹੋ ਸਕੇਗੀ ਰੇਲ ਟਿਕਟ



