ਤਲਵੰਡੀ ਸਾਬੋ, 2 ਮਾਰਚ (ਰਾਮ ਰੇਸ਼ਮ ਨਥੇਹਾ)- ਜੈਨਾਚਾਰਿਆ ਸ੍ਰੀ ਦਿਵਿਅਨੰਦ ਸੁਰੇਸ਼ਵਰ ਜੀ ਮਹਾਰਾਜ (ਨਿਰਾਲੇ ਬਾਬਾ) ਵੱਲੋਂ ਸਥਾਨਕ ਨਗਰ ਦੇ ਮਲਕਾਣਾ ਰੋਡ ਸਥਿਤ ਆਪਣੇ ਸਥਾਨ ਵਿਖੇ ਨਿਰਾਲੇ ਬਾਬਾ ਇੰਸਚਿਊਟ ਦੀ ਸਥਾਪਨਾ ਕੀਤਾ ਗਈ ਹੈ ਜਿਸ ਦਾ ਅਰੰਭ ਜੈਨਾਚਾਰਿਆ ਸ੍ਰੀ ਦਿਵਿਅਨੰਦ ਸੁਰੇਸ਼ਵਰ ਜੀ ਮਹਾਰਾਜ ਨੇ ਪੂਜਾ ਪਾਠ ਤੋ ਬਾਅਦ ਕੀਤਾ। ਜੈਨਾਚਾਰਿਆ ਸ੍ਰੀ ਦਿਵਿਅਨੰਦ ਸੁਰੇਸ਼ਵਰ ਜੀ ਮਹਾਰਾਜ ਨੇ ਦੱਸਿਆ ਕਿ ਨਿਰਾਲੇ ਬਾਬਾ ਇੰਸਟੀਚਿਊਟ ਵਿੱਚ ਵਿਸ਼ੇਸ਼ ਰੂਪ ਵਿੱਚ ਦਸਵੀਂ, ਗਿਆਰਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਕੰਪਿਊਟਰ ਦੇ ਨਾਲ ਐ¤ਨ. ਈ. ਈ. ਟੀ/ ਆਈ. ਆਈ. ਟੀ ਪੱਧਰ ਦੀ ਵੀ ਪੂਰੀ ਤਿਆਰੀ ਕਰਵਾਈ ਜਾਵੇਗੀ। ਇਸ ਸੰਸਥਾਨ ਵਿੱਚ ਬਾਇਓਲੌਜੀ ਅਤੇ ਮੈਥੇਮੈਟਿਕਸ ਵਿਸ਼ਿਆ ‘ਤੇ ਵਿਸ਼ੇਸ਼ ਕੋਚਿੰਗ ਮੁੱਹਈਆ ਕਰਵਾਈ ਜਾਵੇਗੀ। ਇਸ ਸੰਸਥਾਨ ਦਾ ਇਹ ਯਤਨ ਰਹੇਗਾ ਕਿ ਪੰਜਾਬ ਦੇ ਵਿਸਥਾਰ ਕੋਚਿੰਗ ਸੈਂਟਰ ਤੋਂ ਵੀ ਵਧੀਆ ਪੜ੍ਹਾਈ ਮੁਹੱਈਆ ਕਰਵਾਈ ਜਾਵੇ ਤਾਂ ਜੋ ਸਥਾਨਕ ਪੱਧਰ ‘ਤੇ ਹੀ ਵਿਦਿਆਰਥੀਆਂ ਨੂੰ ਉ¤ਚ ਪੱਧਰੀ ਮੁਹੱਈਆ ਕਰਵਾਈ ਜਾ ਸਕੇ। ਇਸ ਮੌਕੇ ਗਊਸਾਲਾ ਕਮੇਟੀ ਦੇ ਪ੍ਰਧਾਨ ਵਿਪਨ ਕੁਮਾਰ ਨੰਬਰਦਾਰ, ਸਮਾਜ ਸੇਵੀ ਤਰਸੇਮ ਕੁਮਾਰ, ਹਰਗੋਬਿੰਦ ਸੇਖਪੁਰੀਆ, ਤੇਜ ਰਾਮ ਸ਼ਰਮਾ, ਕ੍ਰਿਤੀ ਸ਼ਰਮਾ, ਵਿਜੇ ਕੁਮਾਰ, ਪ੍ਰੇਮ ਨਾਥ, ਅਸਵਨੀ ਕੁਮਾਰ ਵੀ ਮੌਜੂਦ ਸਨ।



