ਕਾਦੀਆਂ, 2 ਮਾਰਚ (ਰਾਜੂ ਖਹਿਰਾ)- ਸੰਗ ਦਾ ਕਾਦੀਆਂ ਦੀ ਧਰਤੀ ਤੇ ਪਹੁਚਣ ਤੇ ਨਗਰ ਕੌਸਲ ਨਗਰ ਕੌਸਲ ਕਾਦੀਆਂ ਵਲੋਂ ਗਰਮਲੋਸੀ ਨਾਲ ਸਵਾਗਤ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਗਰ ਕੌਸਲ ਕਾਦੀਆਂ ਦੇ ਪ੍ਰਧਾਨ ਸ.ਜਰਨੈਲ ਸਿੰਘ ਮਾਹਲ ਨੇ ਆਪਣੇ ਦਫਤਰ ਨਗਰ ਕੌਸਲ ਵਿਖੇ ਪੱਤਰਕਾਰਾਂ ਨੂੰ ਸੰਬੋਧਨਗਰਮਜੋਸੀ ਨਾਲ ਸਵਾਗਤ ਕੀਤਾ ਜਾਵੇਗਾ। ਮਾਹਲ ਨੇ ਅੱਗੇ ਦੱਸਿਆ ਕਿ ਇਹ ਸੰਗ ਜੱਦ ਪਿੰਡ ਖਡਿਆਲਾ ਸੈਣੀਆਂ (ਜ਼ਿਲ੍ਹਾ ਹੁਸਿਆਰਪੁਰ) ਤੋਂ ਬਾਬਾ ਜੋਗਿੰਦਰ ਸਿੰਘ ਦੀ ਅਗਵਾਈ ਵਿੱਚ ਚੱਲਦਾ ਹੈ ਤਾਂ ਉਹਨਾਂ ਦੇ ਨਾਲ ਸਿਰਫ ਸਿਰਫ 5 ਸੇਵਾਦਾਰ ਹੀ ਹੁਦੇ ਹਨ ਜਦ ਇਹ ਪੈਦਲ ਸੰਗ ਵੱਖ ਵੱਖ ਪਿੰਡਾਂ ਤੋਂ ਹੁਦਾ ਹੋਈਆ ਕਾਦੀਆਂ ਦੀ ਧਰਤੀ ਵਿੱਚ ਪ੍ਰਵੇਸ ਕਰਦਾ ਹੈ ਤੱਦ ਇਸ ਸੰਗ ਵਿੱਚ ਸੰਗਤਾਂ ਦੀ ਗਿਣਤੀ ਲੱਖਾ ਦੀ ਤਾਦਾਤ ਵਿੱਚ ਹੋ ਜਾਂਦੀ ਹੈ। ਇਸ ਮੋਕੇ ਸ. ਮਾਹਲ ਦੇ ਨਾਲ ਨਗਰ ਕੌਸਲ ਕਾਦੀਆਂ ਦੇ ਵਾਈਸ ਪ੍ਰਧਾਨ ਸ੍ਰੀ ਅਸੋਕ ਕੁਮਾਰ ਡੱਬ, ਮਨਜਿੰਦਰ ਸਿੰਘ ਮੰਨਾਂ, ਤਰਲੋਚਣ ਸਿੰਘ ਆਦ ਹਾਜਰ ਸਨ।



