Skip to content
Independent perspectives. Global stories.
BREAKING

ਭੇਦ ਭਰੀ ਹਾਲਤ ਵਿਚ ਨੌਜਵਾਨ ਦੀ ਮੌਤ

Share this story

ਮੰਡੀ ਗੋਬਿੰਦਗੜ੍ਹ, 2 ਮਾਰਚ (ਮਨੋਜ ਭਾਲਾ)- ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਜਰਨੈਲੀ ਮਾਰਗ ਤੇ ਸਥਿਤ ਇੱਕ ਨੋਜਵਾਨ ਵਿਅਕਤੀ ਦੀ ਗਰੀਨ ਪਾਰਕ ਦੀ ਕੁਰਸੀ ਤੇ ਬੈਠੇ ਤੇ ਅਚਾਨਕ ਭੇਦ ਭਰੀ ਹਾਲਤ ਵਿਚ ਮੋਤ ਹੋ ਗਈ, ਥਾਣਾ ਮੰਡੀ ਗੋਬਿੰਦਗੜ੍ਹ ਦੇ ਸਬ-ਇੰਸਪੈਕਟਰ ਕੁਲਵੰਤ ਸਿੰਘ ਨੇ ਦਸਿਆ ਕਿ ਪੁਲਿਸ ਨੂੰ ਮੋਬਾਇਲ ਫੋਨ ਰਾਹੀਂ ਮਿਲੀ ਸੂਚਨਾਂ ਮੁਤਾਬਕ ਇੱਕ ਨੋਜਵਾਨ ਵਿਅਕਤੀ ਗਰੀਨ ਪਾਰਕ ਦੀ ਇੱਕ ਕੁÐਰਸੀ/ਬੈਂਚ ਉ¤ਤੇ  ਮਰਿਆ ਹੋਇਆ ਜਿਸ ਦੇ ਪੁਲਿਸ ਨੇ ਜਾ ਕੇ ਉਸ ਨੋਜਵਾਨ ਵਿਅਕਤੀ ਦੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਵਿਚ ਭੇਜ ਦਿਤੀ ਹੈ , ਸਬ ਇੰਸਪੈਕਟਰ ਕੁਲਵੰਤ ਸਿੰਘ ਨੇ ਦਸਿਆ ਕਿ ਮ੍ਰਿਤਕ ਦੀ ਮੌਤ ਦਿਲ ਦੇ ਦੋਰੇ ਕਾਰਨ ਹੋਈ ਜਾਪਦੀ ਹੈ ਕਿਉ ਕਿ ਗਰੀਨ ਪਾਰਕ ਵਿਚ ਸੈਰ ਕਰ ਰਹੇ ਕੁੱਝ ਵਿਅਕਤੀਆਂ ਨੇਪੁਲਿਸ ਨੂੰ ਦਸਿਆ ਸੀ ਕਿ ਕੁੱਝ ਸਮਾਂ ਪਹਿਲਾਂ ਇਹ ਨੌਜਵਾਨ ਠੀਕ ਠਾਕ ਕੁਰਸੀ/ਬੈਂਚ ਤੇ ਠੀਕ ਠਾਕ ਬੈਠਾ ਸੀ, ਫਿਰ ਵੀ ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿਤੀ ਹੈ,ਮ੍ਰਿਤਕ ਦੀ ਪਹਿਚ੍ਯਾਣ ਪੁਲਿਸ ਨੂੰ ਅਸ਼ੀਸ਼ ਕੁਮਾਰ ਪੁੱਤਰ ਆਦੇਸ਼ ਕੁਮਾਰ, ਵਾਸੀ ਦਲੀਪ ਨਗਰ ਮੰਡੀ ਗੋਬਿੰਦਗੜ੍ਹ ਵਜੋਂ ਹੋਈ ਹੈ।

WRITTEN BY