ਫਿਰੋਜ਼ਪੁਰ, 27 ਫਰਵਰੀ (ਇੰਦਰਜੀਤ ਸਿੰਘ ਸੋਢੀ)- ਅੱਜ ਜਲ ਸਪਲਾਈ ਕੰਟਰੈਕਟ ਵਰਕਰਜ ਯੂਨੀਅਨ ਫਿਰੋਜਪੁਰ ਦੇ ਮੁੱਖ ਦਫਤਰ ਵਿਖੇ ਕੁਲਦੀਪ ਸਿੰਘ ਬੁੱਢੇਵਾਲ ਜਨਰਲ ਸਕੱਤਰ ਦੀ ਮੋਜੂਦਗੀ ਵਿਚ ਧਰਨਾ ਮੁਲਾਜਮਾਂ ਨੂੰ ਪਿਛਲੇ 8, 9 ਮਹੀਨਿਆਂ ਦੀਆਂ ਰੁਕੀਆਂ ਹੋਈਆਂ ਤਨਖਾਹਾਂ ਨਾਂ ਮਿਲਣ ਤੇ ਲਾਇਆ ਗਿਆ। ਇਸ ਮੋਕੇ ਤੇ ਵੱਖ ਵੱਖ ਬੁਲਾਰਿਆਂ ਨੇ ਆਖਿਆ ਕਿ ਇਹ ਜਲ ਸਪਲਾਈ ਮੈਨਜਮੈਂਟ ਲਈ ਬੜੀ ਹੀ ਸ਼ਰਮਨਾਕ ਗੱਲ ਹੈ ਕਿ ਪਿਛਲੇ 8,9 ਮਹੀਨਿਆਂ ਤੋਂ ਵਰਕਰਾਂ ਨੂੰ ਤਨਖਾਹਾਂ ਨਹੀਂ ਮਿਲਿਆ ਜਦੋਂ ਕਿ ਬਾਕੀ ਸਾਰੇ ਜਿਲੇ ਦੇ ਵਰਕਰਾਂ ਨੂੰ ਜਨਵਰੀ 2017 ਦੀਆਂ ਤਨਖਾਹਾਂ ਵੀ ਜਾਰੀ ਹੋ ਗਈਆਂ ਹਨ। ਪ੍ਰੈਸ ਨੂੰ ਜਾਣਕਾਰੀ ਦਿਦਿੰਆਂ ਰਣਜੀਤ ਸਿੰਘ ਖਾਲਸਾ ਨੇ ਦਸਿਆ ਕਿ ਤਨਖਾਹਾਂ ਨਾਂ ਮਿਲਨ ਦੇ ਰੋਸ਼ ਵਿਚ ਵਰਕਰਾਂ ਨੇ ਜੰਮ ਕੇ ਨਾਅਰੇਬਾਜੀ ਕੀਤੀ ਅਤੇ ਮੋਜੂਦਾ ਐਕਸੀਅਨ ਖਿਲਾਫ ਆਪਣੇ ਦਿਲਾਂ ਦੀ ਭੜਾਸ ਵੀ ਕੱਢੀ। ਉਹਨਾਂ ਆਖਿਆ ਕਿ ਜੇਕਰ ਸਾਡੀਆਂ ਤਨਖਾਹਾਂ ਜਲਦ ਜਾਰੀ ਨਾਂ ਹੋਈਆਂ ਤਾਂ ਸਾਰੇ ਜਿਲੇ ਦੇ ਵਰਕਰ ਅਪਣੇ ਪ੍ਰੀਵਾਰਾਂ ਸਮੇਤ 9 ਮਾਰਚ ਨੂੰ ਅਰਥੀ ਫੂਕ ਮੁਜਾਹਰਾ ਕਰਨਗੇ ਅਤੇ ਮੁੱਖ ਦਫਤਰ ਵਿਚ ਧਰਨਾ ਵੀ ਲਾਇਆ ਜਾਵੇਗਾ। ਜਿਸ ਦੀ ਜੁੰਮੇਵਾਰੀ ਸੰਬਧਤ ਅਧਿਕਾਰੀਆਂ ਦੀ ਹੋਵੇਗੀ। ਇਸ ਧਰਨੇ ਵਿਚ ਰੁਪਿੰਦਰ ਸਿੰਘ, ਨਵਦੀਪ ਸਿੰਘ, ਸਵਵਿੰਦਰ ਸਿੰਘ, ਬਲਜਿੰਦਰ ਸਿੰਘ, ਤਰਸੇਮ ਸਿੰਘ, ਬਲਕਾਰ ਸਿੰਘ ਆਦਿ ਹਾਜ਼ਰ ਸਨ।



