Skip to content
Independent perspectives. Global stories.
BREAKING

ਪੁਲਿਸ ਵੱਲੋਂ ਜਲੰਧਰ ’ਚ ਤੀਹਰਾ ਕਤਲ ਕਾਂਡ ਬੇਪਰਦ-ਅਮਰਿੰਦਰ ਸੀ ਮੁੱਖ ਸਾਜ਼ਸੀ

Share this story

ਜਲੰਧਰ, 24 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਜਲੰਧਰ ਦੇ ਲਾਜਪਤ ਨਗਰ ਵਿਚ ਬੀਤੀ ਸ਼ਾਮ ਹੋਏ ਟ੍ਰਿਪਲ ਮਰਡਰ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾਅ ਲਿਆ ਹੈ। ਇਹ ਕਤਲ ਪ੍ਰੇਮ ਕਹਾਣੀ ਨੂੰ ਪੂਰਾ ਕਰਨ ਲਈ ਕੀਤੇ ਗਏ। ਇਸ ਕਤਲ ਦੀ ਸਾਜ਼ਿਸ਼ ਅਮਰਿੰਦਰ ਸਿੰਘ ਨੇ ਆਪਣੀ ਪ੍ਰੇਮਿਕਾ ਨਾਲ ਮਿਲ ਕੇ ਬਣਾਈ ਅਤੇ ਭਾੜੇ ਦੇ ਕਾਤਿਲਾਂ ਨੂੰ 8 ਲੱਖ ਰੁਪਏ ਦਿੱਤੇ ਗਏ। ਅਮਰਿੰਦਰ ਦੀ ਇਹ ਪ੍ਰੇਮਿਕਾ ਕਥਿਤ ਤੌਰ ’ਤੇ ਉਨ੍ਹਾਂ ਦੀ ਫੈਕਟਰੀ ਵਿੱਚ ਹੀ ਕੰਮ ਕਰਦੀ ਸੀ। ਪੁਲਿਸ ਵੱਲੋਂ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਅਮਰਿੰਦਰ ਆਪਣੀ ਪ੍ਰੇਮਿਕਾ ਨਾਲ  ਵਿਆਹ ਕਰਾਉਣਾ ਚਾਹੁੰਦਾ ਸੀ। ਇਸ ਮਕਸਦ ਲਈ ਤਿੰਨ ਕਾਤਿਲ ਹਾਇਰ ਕੀਤੇ ਗਏ। ਕਾਤਿਲਾਂ ਨੇ ਦੋ ਦਿਨ ਪਹਿਲਾਂ ਅਮਰਿੰਦਰ ਦੀ ਹਾਜ਼ਰੀ ਵਿੱਚ ਘਰ ਵਿੱਚ ਲੱਗੇ ਕੈਮਰਿਆਂ ਨੂੰ ਬੰਦ ਕਰ ਦਿੱਤਾ। ਇਸ ਤੀਹਰੇ ਕਤਲ ਵਿੱਚ ਅਮਰਿੰਦਰ ਦੀ ਪਤਨੀ ਅਤੇ ਮਾਂ ਦੇ ਨਾਲ-ਨਾਲ ਮੌਕੇ ’ਤੇ ਹਾਜ਼ਰ ਇੱਕ ਗਵਾਂਢਣ ਨੂੰ ਵੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।

WRITTEN BY