ਸ੍ਰੀ ਅਨੰਦਪੁਰ ਸਾਹਿਬ, 24 ਫਰਵਰੀ (ਦਵਿੰਦਰਪਾਲ ਸਿੰਘ, ਅੰਕੁਸ਼)- ਨਿਹੰਗ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਵੱਲੋਂ ਅੱਜ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਿਤ ਇਤਿਹਾਸਿਕ ਚਰਨ ਗੰਗਾ ਸਟੇਡੀਅਮ ਦਾ ਦੋਰਾ ਕੀਤਾ ਗਿਆ ਅਤੇ ਉਸਦੇ ਚਲ ਰਹੇ ਨਵੀਨੀਕਰਨ ਦੇ ਕੰਮ ਤੇ ਉਨ੍ਹਾਂ ਵੱਲੋਂ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਸਟੇਡੀਅਮ ਦੇ ਨਵੀਨੀਕਰਨ ਦਾ ਸਪੈਸ਼ਲ ਤੌਰ ’ਤੇ ਜਾਇਜਾ ਲੈਣ ਲਈ ਅੱਜ ਸ੍ਰੀ ਅਨੰਦਪੁਰ ਸਾਹਿਬ ਆਏ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮੂੰਹ ਨਿਹੰਗ ਸਿੰਘ ਜੱਥੇਬੰਦੀਆਂ ਵੱਲੋਂ ਕੀਤੀ ਬੇਨਤੀ ਨੁੰ ਪ੍ਰਵਾਨ ਕਰਦਿਆਂ ਇਸ ਸਟੇਡੀਅਮ ਦੇ ਆਧੁਨਿਕ ਤਰੀਕੇ ਨਾਲ ਕਰਵਾਏ ਜਾ ਰਹੇ ਨਵੀਨੀਕਰਨ ਦੇ ਕੰਮ ਲਈ ਜਿੱਥੇ ਉਹ ਪੰਜਾਬ ਸਰਕਾਰ ਦੇ ਬਹੁਤ ਸ਼ੁਕਰਗੁਜਾਰ ਹਨ , ਉ¤ਥੇ ਹੀ ਉਹ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਅਪੀਲ ਕਰਦੇ ਹਨ ਕਿ ਅਗਲੇ ਮਹੀਨੇ 11 ਮਾਰਚ ਤੋਂ 13 ਮਾਰਚ ਤੱਕ ਇੱਥੇ ਮਨਾਏ ਜਾ ਰਹੇ ਖਾਲਸੇ ਦੇ ਸਾਲਾਨਾ ਕੋਮੀ ਤਿਉਹਾਰ ਹੋਲਾ ਮਹੱਲਾ ਤੋਂ ਪਹਿਲਾਂ ਪਹਿਲਾਂ ਇਸ ਸਟੇਡੀਅਮ ਦੇ ਗਰਾਉਂਡ ਨੂੰ ਬਿਲਕੁਲ ਪੱਧਰਾ ਕਰਵਾ ਦੇਣ ਤਾਂ ਕਿ ਖਾਲਸਾਈ ਜੰਗਜੂ ਖੇਡਾਂ ਦੋਰਾਨ ਨਿਹੰਗ ਸਿੰਘਾਂ ਨੁੰ ਮੁਸ਼ਕਿਲਾਂ ਦਾ ਸਾਹਮਣਾ ਨਾਂ ਕਰਨਾ ਪਵੇ । ਉਨ੍ਹਾਂ ਦੱਸਿਆਂ ਕਿ ਇਸ ਸਟੇਡੀਅਮ ਦੀ ਪਹਿਲਾਂ ਬਹੁਤ ਮਾੜੀ ਹਾਲਤ ਸੀ , ਜਿਸ ਕਰਕੇ ਕੋਮੀ ਤਿਉਹਾਰ ਹੋਲਾ ਮਹੱਲਾ ਮੋਕੇ ਨਿਹੰਗ ਸਿੰਘਾਂ ਨੂੰ ਇੱਥੇ ਘੋੜਦੋੜ ਦੋਰਾਨ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਜ਼ਿਕਰਯੋਗ ਹੈ ਕਿ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਦੇ ਗੰਭੀਰ ਯਤਨਾਂ ਸਦਕਾ ਸ਼ੁਰੂ ਹੋਏ ਇਸ ਸਟੇਡੀਅਮ ਦੇ ਕੰਮ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਮੰਡੀਕਰਨ ਬੋਰਡ ਨੂੰ ਸੋਂਪਿਆ ਗਿਆ ਸੀ , ਜਿਨ੍ਹਾਂ ਵੱਲੋਂ ਅੱਗੇ ਇਸ ਕੰਮ ਨੁੰ ਕਰਵਾਉਣ ਲਈ ਕੋਪੀਡੈਂਟ ਕੰਪਨੀ ਨੂੰ ਠੇਕਾ ਦਿੱਤਾ ਗਿਆਂ ਹੈ । ਹੋਲੇ ਮਹੱਲੇ ਮੋਕੇ ਪੱਤਰਕਾਰਾਂ ਨੂੰ ਚਰਨਗੰਗਾ ਸਟੇਡੀਅਮ ਵਿਚ ਕਵਰੇਜ ਕਰਨ ਦੀ ਆਉਂਦੀ ਮੁਸ਼ਕਿਲ ਸਬੰਧੀ ਜਦੋ ਬਾਬਾ ਬਲਬੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਵਿਸ਼ਵਾਸ਼ ਦੁਆਇਆ ਕਿ ਸਟੇਡੀਅਮ ਵਿਚ ਪੱਤਰਕਾਰਾਂ ਲਈ ਗੈਲਰੀ ਬਣਾਈ ਜਾਵੇਗੀ ਜਿਥੋ ਪੱਤਰਕਾਰ ਆਪਣੀ ਕਵਰੇਜ ਕਰ ਸਕਣਗੇ। ਉਨ੍ਹਾਂ ਕਿਹਾ ਇਸ ਬਾਰੇ ਪ੍ਰਸ਼ਾਸ਼ਨ ਨਾਲ ਗੱਲ ਕਰਨਗੇ। ਇਸ ਮੋਕੇ ਉਨ੍ਹਾਂ ਨਾਲ ਬਾਬਾ ਮਲੂਕਾ ਸਿੰਘ ਲਾਡੀ, ਬਾਬਾ ਦਿਲਬਾਗ ਸਿੰਘ, ਭਾਈ ਹਰਦੇਵ ਸਿੰਘ, ਜੱਥੇਦਾਰ ਬਾਬਾ ਭਗਤ ਸਿੰਘ , ਬਾਬਾ ਪਿਆਰਾ ਸਿੰਘ , ਜਸਬੀਰ ਸਿੰਘ , ਬਾਬਾ ਨਰਿੰਦਰ ਸਿੰਘ , ਹਰਪ੍ਰੀਤ ਸਿੰਘ , ਮਝੈਲ ਸਿੰਘ , ਹਰਦੇਵ ਸਿੰਘ , ਗੁਰਮੁੱਖ ਸਿੰਘ ਆਦਿ ਹਾਜ਼ਰ ਸਨ।



