ਪੰਜਾਬ ’ਚ ਦਾਖਲ ਹੁੰਦਿਆਂ ਅਭੈ ਚੋਟਾਲਾ, 19 ਵਿਧਾਇਕ ਅਤੇ ਵੱਡੀ ਗਿਣਤੀ ’ਚ ਵਰਕਰ ਗ੍ਰਿਫਤਾਰ
ਸ਼ੰਭੂ/ਰਾਜਪੁਰਾ, 23 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਪੁਲਿਸ ਨੇ ਐੱਸ. ਵਾਈ. ਐੱਲ. ਨਹਿਰ ਦੀ ਕਥਿਤ ਖੁਦਾਈ ਦੀ ਕੋਸ਼ਿਸ਼ ਕਰਨ ਸਬੰਧੀ ਇਨੈਲੋ ਵੱਲੋਂ ਲਾਏ ਮੋਰਚੇ ਨੂੰ ਪੂਰੀ ਤਰ੍ਹਾਂ ਸਫਲ ਕਰ ਦਿੱਤਾ ਹੈ। ਇਸ ੌਦੌਰਾਨ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪੰਜਾਬ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਇਨੈਲੋ ਦੇ ਮੁਖੀ ਅਭੈ ਚੌਟਾਲਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ। ਮੋਰਚੇ ਦੌਰਾਨ ਪੰਜਾਬ ਪੁਲਿਸ ਨ ਇਨੈਲੋ ਦੇ ਲਗਭਗ 500 ਵਰਕਰਾਂ ਨੇ ਪਟਿਆਲਾ ਦੀ ਸਰਹੱਦ ਸ਼ੰਭੂ ਬਾਰਡਰ ‘ਚ ਦਾਖਲ ਹੋ ਗਏ ਤੇ ਪੰਜਾਬ ਪੁਲਿਸ ਵਲੋਂ ਇਨ੍ਹਾਂ ਵਰਕਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਪੰਜਾਬ ਪੁਲਿਸ ਨੇ ਸ਼ੰਭੂ ਬਾਰਡਰ ‘ਤੇ ਦਫਾ 144 ਦੀ ਉਲੰਘਣਾ ਦੇ ਦੋਸ਼ ‘ਚ ਅਭੇ ਚੋਟਾਲਾ ਸਮੇਤ 19 ਵਿਧਾਇਕਾਂ ਦੇ ਨਾਲ ਵੱਡੀ ਗਿਣਤੀ ‘ਚ ਮੌਜੂਦ ਵਰਕਰਾਂ ਨੂੰ ਹਿਰਾਸਤ ਵਿੱਚ ਲਈ ਲਿਆ।ਜ਼ਿਕਰਯੋਗ ਹੈ ਕਿ ਇਨੈਲੋ ਨੇਤਾ ਅਭੈ ਚੌਟਾਲਾ ਨੇ ਐਲਾਨ ਕੀਤਾ ਸੀ ਕਿ ਉਹ ਪੰਜਾਬ ਤੋਂ ਆਪਣਾ ਪਾਣੀ ਲੈ ਕੇ ਰਹਿਣਗੇ ਅਤੇ ਇਸ ਦੇ ਲਈ 23 ਫਰਵਰੀ ਨੂੰ ਆਪਣੇ ਇਕ ਲੱਖ ਸਮਰਥਕਾਂ ਸਮੇਤ ਪਿੰਡ ਕਪੂਰੀ ਪੁੱਜ ਕੇ ਐੱਸ. ਵਾਈ. ਐੱਲ. ਨਹਿਰ ਦੀ ਖੁਦਾਈ ਕਰਨਗੇ ਪਰ ਮੋਰਚੇ ਵਿੱਚ ਕੁਝ ਹਜ਼ਾਰ ਲੋਕ ਹੀ ਸ਼ਾਮਿਲ ਸਨ।



