ਮਾਨਸਾ, 22 ਫਰਵਰੀ (ਵਕੀਲ ਬਾਂਸਲ, ਰਾਜੇਸ਼ ਗੁਪਤਾ, ਭਗਵੰਤ ਚਹਿਲ)- ਆਲ ਇੰਡੀਆ ਕਾਂਗਰਸ ਪਾਰਟੀ ਵੱਲੋਂ ਮਾਨਸਾ ਵਾਸੀ ਐਡਵੋਕੇਟ ਲਖਵਿੰਦਰ ਸਿੰਘ ਲੱਖਣਪਾਲ ਨੂੰ ਲੀਗਲ ਸੈਲ ਪੰਜਾਬ ਦਾ ਚੈਅਰਮੈਨ ਬਣਾਏ ਜਾਣ ਤੋਂ ਬਾਅਦ ਵੀਰਵਾਰ ਨੂੰ ਜਿਲਾ ਕਚਹਿਰੀ ਵਿਖੇ ਲੱਡੂ ਵੰਡੇ ਗਏ। ਇਸ ਮੌਕੇ ਉਨਾਂ ਨੂੰ ਵਕੀਲਾਂ, ਸ਼ਹਿਰੀਆਂ ਤੇ ਸਮਰਥਕਾਂ ਤੋਂ ਇਲਾਵਾ ਕਾਂਗਰਸ ਦੀ ਉਮੀਦਵਾਰ ਡਾ ਮਨੋਜ ਬਾਲਾ ਨੇ ਵਧਾਈ ਦਿੱਤੀ ਤੇ ਇਸ ਵਿਚ ਉਨਾਂ ਦਾ ਹਰ ਤਰਾਂ ਦਾ ਸਾਥ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਬੋਲਦਿਆਂ ਐਡਵੋਕੇਟ ਲਖਵਿੰਦਰ ਸਿੰਘ ਲਖਣਪਾਲ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਦਿੱਤੀ ਗਈ ਹਰ ਤਰਾਂ ਦੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਸੂਬਾ ਨੇਤਾ ਵਿਧਾਇਕ ਸਰਦੂਲਗੜ ਅਜੀਤਇੰਦਰ ਸਿੰਘ ਮੋਫਰ,ਸੁਰਿੰਦਰਪਾਲ ਸਿੰਘ ਆਹਲੂਵਾਲੀਆ,ਸਾਬਕਾ ਡਿਪਟੀ ਸਪੀਕਰ ਜਸਵੰਤ ਸਿੰਘ ਫਫੜੇ,ਬੀਰਦਵਿੰਦਰ ਸਿੰਘ ਧਾਲੀਵਾਲ, ਅੱਪੀ ਝੱਬਰ, ਅਜੀਤ ਸਿੰਘ ਭੰਗੂ,ਜਗਦੇਵ ਸਿੰਘ ਚਕੇਰੀਆ,ਦਲਜੀਤ ਸਿੰਘ ਮਾਖਾ, ਬਲਵੰਤ ਭਾਟੀਆ, ਗੁਰਪਿਆਰ ਜੌੜਾ, ਕਮਲ ਗੋਇਲ,ਸੀਤਾ ਰਾਮ ਚੁਨੀਆ, ਪਾਲਾ ਰਾਮ ਪਰੋਚਾ,ਮੇਲਾ ਰਾਮ, ਅਸ਼ੋਕ ਮੱਤੀ,ਸਾਧੂ ਸਿੰਘ ਬੁਰਜਹਰੀ,ਜੋਗਾ ਸਿੰਘ,ਬਦਰੀ ਨਰਾਇਣ ਗੋਇਲ,ਸੁਨੀਲ ਬਾਂਸਲ, ਰਾਜ ਕੋਟਲੀ,ਸਾਧੂ ਸਿੰਘ ਦੰਦੀਵਾਲ,ਮਨਦੀਪ ਸਿੰਘ, ਸੁਤਿੰਦਰ ਮਿੱਤਲ, ਬਾਬੂ ਸਿੰਘ ਮਾਨ, ਵਿਸ਼ਾਲ ਗੋਇਲ,ਗੁਰਲਾਭ ਸਿੰਘ, ਵਿਜੈ ਗੋਇਲ, ਬਿਮਰਜੀਤ ਸਿੰਘ, ਸੁਖਚੈਨ ਸਿੰਘ, ਰਵਨੀਤ ਸਿੰਘ, ਪਰਮਿੰਦਰ ਸਿੰਘ, ਮੁਕੇਸ਼ ਗੋਇਲ ਆਦਿ ਹਾਜ਼ਰ ਸਨ।



