ਨਵੀਂ ਦਿੱਲੀ, 22 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਰੂਸ ਨੇ ਇਸ ਗੱਲ ਦਾ ਮਨ ਬਣਾ ਲਿਆ ਹੈ ਕਿ ਹੁਣ ਭਵਿੱਖ ਚ ਉਹ ਪਾਕਿਸਤਾਨ ਨਾਲ ਦੁਵੱਲਾ ਸੈਨਿਕ ਅਭਿਆਸ ਨਹੀਂ ਕਰੇਗਾ। ਰਿਪੋਰਟਾਂ ਅਨੁਸਾਰ ਪਾਕਿਸਤਾਨੀ ਨੇਵੀ ਨੇ ਹਾਲ ਹੀ ‘ਚ ਰੂਸ ਨੂੰ ਦੁਵੱਲੇ ਸੈਨਿਕ ਅਭਿਆਸ ਦਾ ਨਿਓਤਾ ਸੌਂਪਿਆ ਹੈ, ਜਿਸ ‘ਤੇ ਰੂਸ ਨੇ ਚੁੱਪੀ ਸਾਧੀ ਹੋਈ ਹੈ। ਪਿਛਲੇ ਸਾਲ ਰੂਸ ਅਤੇ ਪਾਕਿਸਤਾਨ ਵਿਚਾਲੇ ਸੈਨਿਕ ਅਭਿਆਸ ਹੋਇਆ ਸੀ।ਸਿ ਸਾਲ ਅਭਿਆਸ ਦੇ ਪਾਕਿਸਤਾਨ ਅਧੀਨ ਕਸ਼ਮੀਰ (ਪੀ.ਓ.ਕੇ) ‘ਚ ਹੋਣ ਦੀਆਂ ਅਟਕਲਾਂ ਪਾਕਿਸਤਾਨੀ ਮੀਡੀਆ ‘ਚ ਸਨ, ਪਰ ਰੂਸ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ। ਅਭਿਆਸ ਤਾਂ ਹੋਇਆ, ਪਰ ਪੀ.ਓ.ਕੇ ਤੋਂ ਦੂਰ। ਭਾਰਤ ‘ਚ ਇਸ ਅਭਿਆਸ ‘ਤੇ ਚਿੰਤਾ ਪ੍ਰਗਟ ਕੀਤੀ ਗਈ ਸੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ ‘ਤੇ ਆਪਣੀ ਚਿੰਤਾ ਦੀ ਜਾਣਕਾਰੀ ਰੂਸ ਨੂੰ ਦੇ ਦਿੱਤੀ ਸੀ। ਹਾਲ ਹੀ ਦੇ ਦਿਨ੍ਹਾਂ ‘ਚ ਰੂਸ, ਪਾਕਿਸਤਾਨ ਅਤੇ ਚੀਨ ਵਿਚਾਲੇ ਗਠਜੋੜ ਦੀਆਂ ਗੱਲਾਂ ਵੀ ਕਹੀਆਂ ਜਾ ਰਹੀਆਂ ਹਨ।ਉੱਚ ਅਹੁਦੇ ਦੇ ਸੂਤਰਾਂ ਅਨੁਸਾਰ ਰੂਸ ਇਸ ਗੱਲ ਨੂੰ ਮੰਨ ਰਿਹਾ ਹੈ ਕਿਸ ਉਸ ਅਭਿਆਸ ਨਾਲ ‘ਪੁਰਾਣੇ ਦੋਸਤ‘ ਨੂੰ ਤਕਲੀਫ ਹੋਈ ਸੀ। ਹਾਲਾਂਕਿ ਰੂਸ ਦਾ ਕਹਿਣਾ ਹੈ ਕਿ ਉਸ ਦਾ ਮਕਸਦ ਇਹ ਨਹੀਂ ਸੀ, ਉਹ ਆਪਣੀ ਸੈਨਾ ਦੀ ਸਮਰੱਥਾ ਵਧਾਉਣਾ ਚਾਹੁੰਦਾ ਸੀ ਅਤੇ ਪਾਕਿਸਤਾਨ ਦੇ ਹਾਲਾਤ ਦਾ ਜ਼ਾਇਜ਼ਾ ਲੈਣਾ ਚਾਹੁੰਦਾ ਸੀ।
ਪਾਕਿਸਤਾਨ ਨਾਲ ਦੁਵੱਲਾ ਸੈਨਿਕ ਅਭਿਆਸ ਨਹੀਂ ਕਰੇਗਾ ਰੂਸ



