ਇੱਕ ਮੋਟਰ ਸਾਇਕਲ ਸਵਾਰ ਦੀ ਮੌਕੇ ’ਤੇ ਮੌਤ ਦੂਸਰਾ ਜ਼ਖਮੀ
ਬੋਹਾ, 22 ਫਰਵਰੀ (ਵਕੀਲ ਬਾਂਸਲ ਸੰਤੋਖ ਸਾਗਰ)- ਬੁਢਲਾਡੇ ਤੋਂ ਕੰਮ ਕਰਕੇ ਵਾਪਿਸ ਬੋਹਾ ਪਰਤ ਰਹੇ ਦੋ ਮੋਟਰ ਸਾਇਕਲ ਸਵਾਰ ਚਰਨਾਂ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਬੋਹਾ ਅਤੇ ਭਰਭੂਰ ਸਿੰਘ ਪੁੱਤਰ ਸੁਖਦੇਵ ਸਿੰਘ ਦੇ ਕਲੀਪੁਰ ਦੇ ਨਜਦੀਕ ਬਲੈਰੋ ਗੱਡੀ ਨੰਬਰ ਪੀ.ਬੀ.31 6977 ਸਵਾਰ ਬੂਟਾ ਸਿੰਘ ਨੇ ਮੋਟਰਸਾਇਕਲ ਦੇ ਮਗਰ ਦੀ ਟੱਕਰ ਮਾਰੀ।ਟੱਕਰ ਏਨੀ ਜੋਰ ਦੀ ਮਾਰੀ ਕਿ ਦੋ ਮੋਟਰਸਾਇਕਲ ਸਵਾਰ ਵਿਆਕਤੀਆਂ ਵਿੱਚ ਇੱਕ ਚਰਨਾਂ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਭਰਭੂਰ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ।ਬਲੈਰੋ ਗੱਡੀ ਚਾਲਕ ਵਿਆਕਤੀ ਦੇ ਵੀ ਸੱਟਾ ਲੱਗੀਆਂ ਹਨ।ਬਲੈਰੋ ਗੱਡੀ ਚਾਲਕ ਇੱਕ ਪੁਲੀਸ ਮੁਲਾਜਮ ਹੈ ਜਿਸ ਦਾ ਪਿੰਡ ਮੰਡੇਰਨਾਂ ਹੈ ਅਤੇ ਉਹ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਸੀ। ਮ੍ਰਿਤਕ ਅਤੇ ਫੱਟੜ ਵਿਆਕਤੀਆਂ ਨੂੰ ਸਿਵਲ ਹਸਪਤਾਲ ਬੁਢਲਾਡਾ ਵਿਖੇ ਲਿਆਦਾਂ ਗਿਆ।ਥਾਨਾ ਮੁੰਨਸ਼ੀ ਗੁਰਦਰਸ਼ਨ ਸਿੰਘ ਨਾਲ ਸੰਪਰਕ ਕਰਨ ਉਹਨਾਂ ਦੱਸਿਆ ਕਿ ਐਕਸੀਡੈਂਟ ਦਾ ਕੇਸ ਦਰਜ ਕਰ ਲਿਆ ਹੈ ਅਤੇ ਦੋਸ਼ੀ ਨੂੰ ਸਜਾ ਮਿਲੇਗੀ। ਬੋਹਾ ਫੋਟੋਗ੍ਰਾਫਰ ਐਸ਼ੋਸੀਏਸ਼ਨ ਦੇ ਅਹੁਦੇਦਾਰ ਮੁਰਾਰੀ ਲਾਲ ਕੱਕੜ,ਜਗਤਾਰ ਸਿੰਘ,ਜਸਪਾਲ ਸਿੰਘ, ਜਸਦੀਪਕ ਹੈਪੀ ਨੇ ਦੱਸਿਆ ਹੈ ਕਿ ਮਿਹਨਤ ਮਜਦੂਰੀ ਕਰਨ ਵਾਲੇ ਵਿਆਕਤੀ ਦੇ ਘਰ ਵਿੱਚ ਇੱਕ ਸ਼ਰਾਬੀ ਵਿਆਕਤੀ ਨੇ ਗੱਡੀ ਦੀ ਟੱਕਰ ਮਾਰ ਕੇ ਹਨੇਰਾ ਕਰ ਦਿੱਤਾ ਹੈ।ਫੋਟੋਗ੍ਰਾਫਰ ਐਸ਼ੋਸੀਏਸ਼ਨ ਬੋਹਾ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਅਜਿਹੇ ਵਿਆਕਤੀਆਂ ਨੂੰ ਸ਼ਰਾਬ ਪੀਕੇ ਗੱਡੀ ਚਲਾਉੇਣ ਦੀ ਸਖਤ ਤੋਂ ਸਖਤ ਸਜਾ ਦਿੱਤੀ ਜਾਣੀ ਚਾਹੀਦੀ ਹੈ।
ਬਲੈਰੋ ਗੱਡੀ ਨੇ ਮਾਰੀ ਮੋਟਰਸਾਇਕਲ ਦੇ ਮਗਰ ਟੱਕਰ



