ਚੰਡੀਗੜ੍ਹ, 22 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ ਇਕ ਸਾਲ ਤੱਕ ਦੇ ਸਮੇਂ ਲਈ ਠਗੁਟਖਾੂ, ਠਪਾਨ ਮਸਾਲਾੂ, ਪ੍ਰੋਸੈਸਡ/ਖੁਸ਼ਬੂਦਾਰ ਚੱਬਣ ਵਾਲੇ ਤੰਬਾਕੂ ਜਾਂ ਹੋਰ ਅਜਿਹੇ ਖੁਰਾਕ ਪਦਾਰਥਾਂ ਦੇ ਨਿਰਮਾਣ ,ਸਟੋਰੇਜ, ਵਿਕਰੀ ਜਾਂ ਵੰਡ ਦੀ ਮਨਾਹੀ ਕਰ ਦਿੱਤੀ ਹੈ ਜਿਨਾਂ ਵਿੱਚ ਤੰਬਾਕੂ ਜਾਂ ਨਿਕੋਟੀਨ ਦਾ ਇਸਤਮਾਲ ਹੁੰਦਾ ਹੋਵੇ ਫਿਰ ਭਾਂਵੇ ਉਹ ਖੁੱਲ੍ਹੇ ਜਾਂ ਬੰਦ ਤੌਰ ’ਤੇ ਜਾਂ ਇਕ ਰੂਪ ’ਚ ਜਾਂ ਵੱਖਰੇ ਤੌਰ ਉੱਤੇ ਵੇਚੇ ਜਾਂਦੇ ਹੋਣ। ਇਹ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਫੈਸਲਾ ਮਾਣਯੋਗ ਸੁਪਰੀਮ ਕੋਰਟ ਦੇ ਉੇਹਨਾਂ ਹੁੱਕਮਾਂ ਦੇ ਸਨਮੁੱਖ ਕੀਤਾ ਗਿਆ ਹੈ।
ਪੰਜਾਬ ’ਚ ਤੰਬਾਕੂ ਅਤੇ ਨਿਕੋਟੀਨ ਪਦਾਰਥਾਂ ’ਤੇ ਇਕ ਸਾਲ ਲਈ ਰੋਕ



